ਜਾਇਦਾਦ ਨੂੰ ਲੈ ਕੇ ਫੁੱਫੜ ਨੇ ਭਤੀਜੀ ’ਤੇ ਚਲਾਈਆਂ ਗੋਲੀਆਂ,1 ਜ਼ਖ਼ਮੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਜ਼ਿਲ੍ਹੇ ’ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਜਾਇਦਾਦ ਦੇ ਮਾਮਲੇ ਨੂੰ ਲੈ ਕੇ ਫੁੱਫੜ ਵਲੋਂ ਆਪਣੀ ਭਤੀਜੀ ’ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਜਾਣਕਾਰੀ ਅਨੁਸਾਰ ਮੁਲਜ਼ਮ ਕੁੜੀ ਦਾ ਫੁੱਫੜ ਘਰ ਦੇ ਆਪਲੀ ਕਲੇਸ਼ ਨੂੰ ਲੈ ਕੇ ਆਪਣੀ ਘਰ ਵਾਲੀ ਨੂੰ ਬਹੁਤ ਤੰਗ ਪਰੇਸ਼ਾਨ ਕਰਦਾ ਸੀ। ਮੁਲਜ਼ਮ ਦੀ ਘਰ ਵਾਲੀ ਨੇ ਦੱਸਿਆ ਕਿ ਮੇਰੇ ਪੇਕੇ ਪਰਿਵਾਰ ਨੇ ਆਪਣੀ ਕੁਝ ਜਾਇਦਾਦ ਅਤੇ ਪੈਲੀ ਵੇਚੀ ਸੀ। ਉਸ ਦਾ ਘਰ ਵਾਲਾ ਉਸ ਨੂੰ ਰੋਜ਼ ਉਸ ਦੇ ਭਰਾਵਾਂ ਤੋਂ 15 ਲੱਖ ਰੁਪਏ ਲਿਆਉਣ ਲਈ ਕਹਿੰਦਾ ਸੀ ਪਰ ਉਹ ਪੈਸੇ ਮੰਗਣ ਤੋਂ ਇਨਕਾਰ ਕਰ ਰਹੀ ਸੀ। ਉਸ ਨੇ ਕਿਹਾ ਕਿ ਉਹ ਪਿਛਲੇ ਕਈ ਦਿਨਾਂ ਤੋਂ ਆਪਣੇ ਪੇਕੇ ਰਹਿ ਰਹੀ ਹੈ।

ਜ਼ਖ਼ਮੀ ਕੁੜੀ ਦੱਸਿਆ ਕਿ ਪੈਸੇ ਲੈਣ ਲਈ ਉਸ ਦੇ ਫੁੱਫੜ ਵਲੋਂ ਘਰ ’ਚ ਕਲੇਸ਼ ਕੀਤਾ ਜਾ ਰਿਹਾ ਸੀ, ਜਿਸ ਦੌਰਾਨ ਉਸ ਨੇ ਪਿਸਤੌਲ ਕੱਢ ਲਈ। ਉਸ ਨੇ ਜਦੋਂ ਫੁੱਫੜ ਵਲੋਂ ਕੀਤੇ ਜਾ ਰਹੇ ਕਲੇਸ਼ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਫੁੱਫੜ ਨੇ ਗੁੱਸੇ ’ਚ ਆ ਕੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ ਅਤੇ ਹਵਾਈ ਫਾਇਰ ਕਰਦੇ ਹੋਏ ਬਾਹਰ ਨੂੰ ਭੱਜ ਗਏ। ਇਕ ਗੋਲੀ ਕੁੜੀ ਦੀ ਲੱਤ ’ਚ ਜਾ ਕੇ ਲੱਗ ਗਈ, ਜਿਸ ਕਾਰਨ ਉਹ ਜ਼ਖ਼ਮੀ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।