Jalandhar ਦੇ ਗੋਪਾਲ ਨਗਰ ਫਾਇਰਿੰਗ ਮਾਮਲੇ ‘ਚ ਫ਼ਰਾਰ ਸ਼ੂਟਰ ਮਹਾਰਾਸ਼ਟਰ ਤੋਂ ਕਾਬੂ

by jaskamal

ਨਿਊਜ਼ ਡੈਸਕ: ਕਮਿਸ਼ਨਰੇਟ ਪੁਲਿਸ ਨੇ ਸ਼ਨਿੱਚਰਵਾਰ ਨੂੰ ਇਸ ਸਾਲ 14 ਅਪ੍ਰੈਲ ਨੂੰ ਵਾਪਰੇ ਗੋਪਾਲ ਨਗਰ ਗੋਲੀਕਾਂਡ 'ਚ ਫਰਾਰ ਸ਼ੂਟਰ ਨੂੰ ਮਹਾਰਾਸ਼ਟਰ ਦੇ ਸ਼ਿਰਡੀ ਸ਼ਹਿਰ ਤੋਂ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਪੁਨੀਤ ਸੋਨੀ ਵਾਸੀ ਸਥਾਨਕ ਸ਼ਹੀਦ ਬਾਬੂ ਲਾਭ ਸਿੰਘ ਨਗਰ ਵਜੋਂ ਹੋਈ ਹੈ, ਜਿਸ ਕੋਲੋਂ ਪੁਲਿਸ ਵੱਲੋਂ ਦੋ ਹਥਿਆਰ ਤੇ 25 ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।

ਮੁਲਜ਼ਮ ਸਥਾਨਕ ਪੰਚਮ ਗਿਰੋਹ ਦਾ ਸਰਗਰਮ ਮੈਂਬਰ ਹੈ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਡੀ.ਸੀ.ਪੀ.) ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਸੀ.ਆਈ.ਏ. ਸਟਾਫ਼-2 ਤੇ ਐਂਟੀ ਨਾਰਕੋਟਿਕਸ ਸੈੱਲ ਦੀ ਟੀਮ ਵੱਲੋਂ ਗੋਪਾਲ ਨਗਰ ਗੋਲੀ ਕਾਂਡ ਦੀ ਜਾਂਚ ਕੀਤੀ ਰਹੀ ਹੈ, ਜਿਸ 'ਚ ਮੁਲਜ਼ਮ ਨੇ ਹਿਮਾਂਸ਼ੂ ਸੋਂਧੀ ਉਤੇ ਗੋਲੀਆਂ ਚਲਾਈਆਂ ਸਨ। ਇਸ ਦੌਰਾਨ ਇੱਕ ਰਾਹਗੀਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਸੀ।