ਤੇਜ਼ ਰਫਤਾਰ ਦਾ ਕਹਿਰ, ਬੇਕਾਬੂ ਹੋ ਕੇ ਨਹਿਰ ‘ਚ ਡਿੱਗੀ ਕਾਰ

by nripost

ਬਠਿੰਡਾ (ਰਾਘਵ): ਬੁੱਧਵਾਰ ਸਵੇਰੇ ਇਕ ਕਾਰ ਬੇਕਾਬੂ ਹੋ ਕੇ ਸਰਹਿੰਦ ਨਹਿਰ 'ਚ ਡਿੱਗ ਗਈ। ਆਸ-ਪਾਸ ਦੇ ਲੋਕਾਂ ਵਲੋਂ ਕਾਰ ਸਵਾਰ 2 ਵਿਅਕਤੀਆਂ ਨੂੰ ਨਹਿਰ 'ਚੋਂ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ। ਜਾਣਕਾਰੀ ਅਨੁਸਾਰ ਸਵੇਰੇ ਪਿੰਡ ਕੋਠੇ ਅਮਰਪੁਰਾਨ ਵਿਖੇ ਇਕ ਕਾਰ ਸੰਤੁਲਨ ਵਿਗੜਨ ਕਾਰਨ ਸਰਹਿੰਦ ਨਹਿਰ 'ਚ ਡਿੱਗ ਗਈ।

ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੇ ਵਰਕਰ ਮੌਕੇ 'ਤੇ ਪਹੁੰਚੇ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਕਾਰ ਅਤੇ ਕਾਰ ਸਵਾਰਾਂ ਨੂੰ ਨਹਿਰ 'ਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ। ਸਹਾਰਾ ਦੇ ਪ੍ਰਧਾਨ ਵਿਜੇ ਗੋਇਲ ਨੇ ਦੱਸਿਆ ਕਿ ਕਾਰ 'ਚ ਇਕ ਔਰਤ ਅਤੇ ਵਿਅਕਤੀ ਮੌਜੂਦ ਸਨ। ਹਾਦਸੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਸੰਸਥਾਂ ਵਰਕਰਾਂ ਵਲੋਂ ਦੋਹਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ।