13 ਸਾਲ ਦੀ ਕੁੜੀ ਨਾਲ ਭੂਆ ਤੇ ਚਾਚੇ ਵੱਲੋਂ ਗੈਂਗਰੇਪ ਦੀ ਘਟਨਾ ਨੂੰ ਦਿੱਤਾ ਗਿਆ ਅੰਜਾਮ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ 'ਚ ਇਕ ਨਾਬਾਲਗ ਕੁੜੀ ਨਾਲ ਗੈਂਗਰੇਪ ਦੀ ਘਟਨਾ ਸਾਹਮਣੇ ਆਈ ਹੈ। ਗਾਜੀ ਗੁੱਲਾ ਨੇੜੇ ਇਕ 13 ਸਾਲ ਦੀ ਕੁੜੀ ਨਾਲ ਉਸ ਦੇ ਹੀ ਰਿਸ਼ਤੇਦਾਰ ਭੂਆ ਅਤੇ ਚਾਚੇ ਵੱਲੋਂ ਗੈਂਗਰੇਪ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਪੀੜਤ ਕੁੜੀ ਦੇ ਮਾਮੇ ਧਰਮਵੀਰ ਵੱਲੋਂ ਦਿੱਤੀ ਗਈ। ਧਰਮਵੀਰ ਨੇ ਦੱਸਿਆ ਕਿ ਕੁੜੀ ਪੇਪਰ ਪਾ ਕੇ ਘਰ ਵਾਪਸ ਆ ਰਹੀ ਸੀ ਤਾਂ ਰਸਤੇ 'ਚ ਉਸ ਦੀ ਭੂਆ ਰੱਜੀ ਅਤੇ ਚਾਚੇ ਦੀਪੂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕੁੜੀ ਨੂੰ ਆਪਣੀ ਗੱਡੀ ਚ ਬਿਠਾ ਲਿਆ ਅਤੇ ਕਿਸੇ ਸੁੰਨਸਾਨ ਜਗ੍ਹਾ ਵਿਚ ਲੈ ਗਏ।

ਇਸ ਦੌਰਾਨ ਕੁੜੀ ਨੂੰ ਉਥੇ ਡਰੱਗਜ਼ ਵੀ ਦਿੱਤਾ ਗਿਆ। ਨਸ਼ੇ 'ਚ ਚੂਰ ਕੁੜੀ ਨਾਲ ਮੁਲਜ਼ਮਾਂ ਵੱਲੋਂ ਗੈਂਗਰੇਪ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮੁਲਜ਼ਮਾਂ ਨੇ ਕੁੜੀ ਨੂੰ ਆਪਣੇ ਕੋਲ ਹੀ ਰੱਖਿਆ, ਜਿਸ ਤੋਂ ਬਾਅਦ ਅਗਲੇ ਦਿਨ ਥਾਣਾ ਨੰ 3 ਦੇ ਗੇਟ ਬਾਹਰ ਪੀੜਤ ਕੁੜੀ ਨੂੰ ਮੁਲਜ਼ਮ ਉਤਾਰ ਕੇ ਫਰਾਰ ਹੋ ਗਏ। ਇਸ ਦੇ ਬਾਅਦ ਪੁਲਿਸ ਮੁਲਾਜ਼ਮਾਂ ਨੇ ਕੁੜੀ ਬਾਰੇ ਜਾਣਕਾਰੀ ਪਰਿਵਾਰ ਨੂੰ ਦਿੱਤੀ ਕਿ ਉਨ੍ਹਾਂ ਦੀ ਕੁੜੀ ਨੂੰ ਕੋਈ ਥਾਣੇ ਦੇ ਬਾਹਰ ਛੱਡ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।