ਕੇਂਦਰੀ ਜੇਲ੍ਹ ‘ਚ ਬੰਦ ਗੈਂਗਸਟਰ ਆਪਸ ‘ਚ ਭਿੜੇ, ਮੂਸੇਵਾਲਾ ਕਤਲ ਕੇਸ ਨਾਲ ਜੁੜੇ ਤਾਰ

by jaskamal

ਨਿਊਜ਼ ਡੈਸਕ (ਸਿਮਰਨ) : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ 'ਚ ਗਿਰਫ਼ਤਾਰ ਗੈਂਗਸਟਰ ਸਾਰਜ ਮਿੰਟੂ ਉਰਫ ਸਾਰਜ ਸੰਧੂ ਅਤੇ ਗੈਂਗਸਟਰ ਬੋਬੀ ਮਲਹੋਤਰਾ ਉਰਫ ਸਾਗਰ ਦੀ ਕੁਝ ਦਿਨ ਪਹਿਲਾਂ ਜੇਲ੍ਹ 'ਚ ਬੰਦ 2 ਗੈਂਗਸਟਰਾਂ ਦੇ ਨਾਲ ਬਹਿਸ-ਬਸਾਈ ਹੋਈ ਸੀ। ਤੇ ਸ਼ਨੀਵਾਰ ਨੂੰ ਜਦੋ ਇਨ੍ਹਾਂ ਚਾਰਾਂ ਗੈਂਗਸਟਰਾਂ ਨੂੰ ਖੋਲਿਆ ਗਿਆ ਤਾ ਇਨ੍ਹਾਂ 'ਚ ਜ਼ਬਰਦਸਤ ਲੜਾਈ ਹੋ ਗਈ ਅਤੇ ਇਸ ਲੜਾਈ ਦੇ ਦੌਰਾਨ ਸਾਰਜ ਅਤੇ ਬੋਬੀ ਗੰਭੀਰ ਜ਼ਖਮੀ ਹੋਏ ਹਨ।

ਇਸ ਲੜਾਈ ਦੀ ਸੂਚਨਾ ਜਦੋ ਜੇਲ੍ਹ ਪ੍ਰਸ਼ਾਸਨ ਨੂੰ ਮਿਲੀ ਤਾ ਉਨ੍ਹਾਂ ਦੇ ਵੱਲੋਂ ਇਹਨਾਂ ਗੈਂਗਸਟਰਾਂ ਨੂੰ ਵੱਖ-ਵੱਖ ਬੈਰਕਾਂ 'ਚ ਬੰਦ ਕਰ ਦਿੱਤਾ ਗਿਆ ਅਤੇ ਘਟਨਾ ਦੀ ਸੂਚਨਾ ਥਾਣਾ ਕੈਂਟ ਦੀ ਪੁਲਿਸ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਥਾਣਾ ਕੈਂਟ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਅਤੇ ਇਨ੍ਹਾਂ ਗੈਂਗਸਟਰਾਂ ਕੋਲੋਂ ਕੇਂਦਰੀ ਜੇਲ੍ਹ 'ਚ ਹੋਈ ਲੜਾਈ ਦੀ ਸਾਰੀ ਜਾਣਕਾਰੀ ਲਈ।

ਜਾਣਕਾਰੀ ਲੈਣ ਤੋਂ ਬਾਅਦ ਥਾਣਾ ਕੈਂਟ ਦੀ ਪੁਲਿਸ ਨੇ ਬੋਬੀ ਅਤੇ ਸਾਰਜ ਦੀ ਕੁੱਟਮਾਰ ਕਰਨ ਵਾਲੇ ਗੈਂਗਸਟਰ ਪਲਵਿੰਦਰ ਅਤੇ ਜੋਗਿੰਦਰ ਦੇ ਖਿਲਾਫ ਮਾਮਲਾ ਦਰਜ ਕੀਤਾ ਅਤੇ ਅਗਟਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।