ਮੁਠਭੇੜ ਦੌਰਾਨ ਮਰੇ ਗੈਂਗਸਟਰਾਂ ਦਾ ਹੋਇਆ ਸਸਕਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੁਠਭੇੜ ਦੌਰਾਨ ਮਾਰੇ ਗਏ ਗੈਂਗਸਟਰ ਮਨੂੰ ਤੇ ਜਗਰੂਪ ਦਾ ਰਾਤ ਨੂੰ ਸਸਕਾਰ ਕੀਤਾ ਗਿਆ ਹੈ। ਦੱਸ ਦਈਏ ਅੰਮ੍ਰਿਤਸਰ ਵਿੱਖੇ ਇਕ ਹਸਪਤਾਲ 'ਚ ਉਨ੍ਹਾਂ ਦਾ ਪੋਸਟਮਾਰਟਮ ਹੋਇਆ ਸੀ। ਫਿਰ ਦੋਨਾਂ ਦੀ ਲਾਸ਼ਾ ਨੂੰ ਉਨ੍ਹਾਂ ਦੇ ਪਿੰਡ ਭੇਜ ਦਿੱਤਾ ਗਿਆ ਹਨ। ਜਿੱਥੇ ਉਨ੍ਹਾਂ ਦੇ ਪਰਿਵਾਰਾ ਨੇ ਤੜਕੇ 3 ਵਜੇ ਸਸਕਾਰ ਕਰ ਦਿੱਤਾ।


ਦੱਸ ਦਈਏ ਕਿ ਉਨ੍ਹਾਂ ਦਾ ਐਨਕਾਊਂਟਰ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਭਕਨਾ ਨੇੜੇ ਹੋਇਆ ਸੀ। ਦੋਨਾਂ ਗੈਂਗਸਟਰਾ ਦਾ ਨਾਮ ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਆ ਰਿਹਾ ਸੀ। ਜੋ ਕਿ ਕਾਫੀ ਸਮੇਂ ਤੋਂ ਫਰਾਰ ਚੱਲ ਰਹੇ ਸੀ। ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਮਨੂੰ ਗੋਲਡੀ ਬਰਾੜ ਦਾ ਸਭ ਤੋਂ ਭਰੋਦੇਮੰਦ ਸ਼ੂਟਰ ਸੀ। ਜਿਸ ਨੇ ਸਭ ਤੋਂ ਵੱਧ ਗੋਲੀਆਂ ਮਾਰੀਆਂ ਸੀ।