ਖੁਸ਼ਖ਼ਬਰੀ ! ਭਾਰਤ ‘ਚ ਖੁੱਲ੍ਹਾ ਪਹਿਲਾਂ ਐੱਪਲ ਸਟੋਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤ 'ਚ ਅਮਰੀਕਾ ਦੀ ਕੰਪਨੀ ਐੱਪਲ ਦਾ ਪਹਿਲਾਂ ਐੱਪਲ ਸਟੋਰ ਮੁੰਬਈ 'ਚ ਖੁੱਲ੍ਹ ਗਿਆ ਹੈ,ਜਿੱਥੇ ਐੱਪਲ ਦੇ CEO ਟਿਮ ਕੁੱਕ ਨੇ ਗਾਹਕਾਂ ਦਾ ਸਵਾਗਤ ਕੀਤਾ। ਦੱਸ ਦਈਏ ਕਿ ਐੱਪਲ ਕੰਪਨੀ ਦੇਸ਼ ਵਿੱਚ 2 ਸਟੋਰ ਖੋਲ੍ਹਣ ਜਾ ਰਹੀ ਹੈ । ਦੂਜਾ ਸਟੋਰ ਦਿੱਲੀ 'ਚ 20 ਅਪ੍ਰੈਲ ਨੂੰ ਖੋਲ੍ਹਿਆ ਜਾਵੇਗਾ। ਟਿਮ ਕੁੱਕ ਨੇ ਕਿਹਾ ਭਾਰਤ ਦਾ ਸੱਭਿਆਚਾਰ ਕਾਫੀ ਸੁੰਦਰ ਹੈ, ਉਹ ਕਾਫੀ ਸਮੇ ਤੋਂ ਚੱਲ ਰਹੀ ਹਿੱਸੇਦਾਰੀ ਨੂੰ ਇਤਿਹਾਸਕ ਬਣਾਉਣ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ । ਉੱਥੇ ਹੀ ਸਟੋਰ ਦੇ ਬਾਹਰ ਗਾਹਕਾਂ ਦੀਆਂ ਲੰਬੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਸਟੋਰ ਦਾ ਨਾਮ Apple BKC ਹੈ ਸਟੋਰ ਦੀ ਛੱਤ 'ਚ 1,000 ਟਾਈਲਾਂ ਹੈ ਤੇ ਹਰ ਟੈਲ ਲੱਕੜ ਦੇ 408 ਟੁਕੜਿਆਂ ਤੋਂ ਬਣਾਈ ਗਈ ਹੈ। ਜਿਸ 'ਚ 31 ਮੈਡਿਊਲ ਹਨ, ਉਹ ਪੂਰਾ ਸਟ੍ਰੋ 20,000 ਵਰਗ ਫੁੱਟ ਵਿੱਚ ਫੈਲਿਆ ਹੋਇਆ ਹੈ। Apple BKC 'ਚ 100 ਮੈਬਰੀ ਟੀਮ ਹੈ ਜੋ ਕਿ 18 ਭਾਰਤੀ ਭਾਸ਼ਾਵਾਂ ਬੋਲਦੀ ਹੈ।