ਸਿੱਖ ਭਾਈਚਾਰੇ ਲਈ ਖੁਸ਼ਖ਼ਬਰੀ : ਕੈਨੇਡਾ ‘ਚ ‘ਟਰਬਨ ਡੇਅ ਐਕਟ’ ਹੋਇਆ ਪਾਸ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਦੇ ਮੈਨੀਟੋਬਾ ਸੂਬੇ ਦੀ ਵਿਧਾਨਸਭਾ 'ਚ 'ਟਰਬਨ-ਡੇਅ ਐਕਟ' ਪਾਸ ਕੀਤਾ ਗਿਆ ਹੈ। ਇਸ ਦੇ ਪਾਸ ਹੋਣ ਦੇ ਬਾਅਦ ਹੁਣ ਹਰੇਕ ਸਾਲ 13 ਅਪ੍ਰੈਲ ਨੂੰ ਮੈਨੀਟੋਬਾ ਸੂਬੇ 'ਚ ਪੱਗ ਦਿਵਸ ਮਨਾਇਆ ਜਾਵੇਗਾ।

ਇਸ ਬਿੱਲ ਨੂੰ ਲਿਆਉਣ ਦੇ ਸਵਾਲ 'ਤੇ ਵਿਧਾਇਕ ਦਿਲਜੀਤ ਸਿੰਘ ਬਰਾੜ ਨੇ ਕਿਹਾ ਕਿ ਸਾਲ 'ਚ ਇਕ ਦਿਨ ਅਜਿਹਾ ਹੋਣਾ ਜ਼ਰੂਰੀ ਹੈ, ਜਦੋਂ ਦਸਤਾਰ ਸਜਾਈ ਜਾਵੇ। ਇਹ ਕੈਨੇਡਾ ਦੀ ਵਿਭਿੰਨਤਾ ਨੂੰ ਵੀ ਦਰਸਾਉਂਦਾ ਹੈ 'ਤੇ ਦੱਸਦਾ ਹੈ ਕਿ ਕਿਵੇਂ ਵੱਖ-ਵੱਖ ਸਭਿਆਚਾਰਾਂ ਦੇ ਲੋਕ ਇੱਥੇ ਇਕੱਠੇ ਰਹਿ ਰਹੇ ਹਨ। ਇਸ ਲਈ ਦਸਤਾਰ ਦਿਵਸ ਐਕਟ ਪਾਸ ਕੀਤਾ ਗਿਆ ਹੈ। ਦਸਤਾਰ-ਡੇਅ ਐਕਟ ਅਨੁਸਾਰ ਦਸਤਾਰ ਸਿੱਖ ਕੌਮ ਲਈ ਆਸਥਾ 'ਤੇ ਧਰਮ ਦਾ ਪ੍ਰਤੀਕ ਹੀ ਨਹੀਂ, ਸਗੋਂ ਉਨ੍ਹਾਂ ਦੇ ਸਤਿਕਾਰ ਲਈ ਵੀ ਜ਼ਰੂਰੀ ਹੈ।