ਕੈਨੇਡਾ ਸਰਕਾਰ ਨੇ ਬੰਦੂਕ ਕਲਚਰ ‘ਤੇ ਲਗਾਈ ਪਾਬੰਦੀ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹੈਂਡਗਨ ਦੀ ਖਰੀਦ, ਵਿਕਰੀ ਤੇ ਦਰਾਮਦ 'ਤੇ ਪ੍ਰਭਾਵੀ ਤਰੀਕੇ ਨਾਲ ਪਾਬੰਦੀ ਲਗਾਉਣ ਲਈ ਇਕ ਬਿੱਲ ਪੇਸ਼ ਕੀਤਾ।

ਜਸਟਿਨ ਟਰੂਡੋ ਨੇ ਕਿਹਾ ਕਿ ਬੰਦੂਕ ਕਲਚਰ ਇੱਕ ਗੁੰਝਲਦਾਰ ਸਮੱਸਿਆ ਹੈ ਪਰ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਸਮਾਜ 'ਚ ਜਿੰਨੀਆਂ ਘੱਟ ਬੰਦੂਕਾਂ ਹੋਣਗੀਆਂ, ਅਸੀਂ ਓਨੇ ਹੀ ਸੁਰੱਖਿਅਤ ਹੋਵਾਂਗੇ। ਲੋਕ ਬਿਨਾਂ ਕਿਸੇ ਡਰ ਦੇ ਸੁਪਰਮਾਰਕੀਟਾਂ, ਸਕੂਲਾਂ, ਪਾਰਕਾਂ ਆਦਿ ਥਾਵਾਂ 'ਤੇ ਜਾਂਦੇ ਹਨ, ਇਹ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ।

ਕੈਨੇਡਾ ਸਰਕਾਰ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਦੇਸ਼ 'ਚ ਬੰਦੂਕ ਚੱਲਣ ਦੀਆਂ ਘਟਨਾਵਾਂ 'ਚ ਤਿੰਨ ਗੁਣਾ ਵਾਧਾ ਹੋਇਆ ਹੈ, ਜਦੋਂ ਕਿ ਮਾਰਨ ਜਾਂ ਜ਼ਖਮੀ ਕਰਨ ਦੇ ਇਰਾਦੇ ਨਾਲ ਗੋਲੀਆਂ ਚਲਾਉਣ ਦੀਆਂ ਘਟਨਾਵਾਂ 'ਚ ਪੰਜ ਗੁਣਾ ਵਾਧਾ ਹੋਇਆ ਹੈ।