Action Mode ‘ਚ ਭਾਰਤ ਸਰਕਾਰ; 6 ਪਾਕਿ ਚੈਨਲਾਂ ਸਣੇ 16 Youtube channels ‘ਤੇ ਪਾਬੰਦੀ

by jaskamal

ਨਿਊਜ਼ ਡੈਸਕ : ਕੇਂਦਰ ਸਰਕਾਰ ਨੇ ਦੇਸ਼ ਦੀ ਰਾਸ਼ਟਰੀ ਸੁਰੱਖਿਆ, ਵਿਦੇਸ਼ੀ ਸਬੰਧਾਂ ਅਤੇ ਜਨਤਕ ਵਿਵਸਥਾ ਨਾਲ ਜੁੜੀਆਂ ਗ਼ਲਤ ਜਾਣਕਾਰੀਆਂ ਫੈਲਾਉਣ ਲਈ ਇਕ ਫੇਸਬੁੱਕ ਅਕਾਊਂਟ ਅਤੇ 16 ਯੂ-ਟਿਊਬ ਚੈਨਲਾਂ ’ਤੇ ਸੋਮਵਾਰ ਪਾਬੰਦੀ ਲਗਾ ਦਿੱਤੀ। ਇਨ੍ਹਾਂ ’ਚੋਂ ਛੇ ਚੈਨਲ ਪਾਕਿਸਤਾਨ ਤੋਂ ਚੱਲ ਰਹੇ ਸਨ। ਇਹ ਜਾਣਕਾਰੀ ਇਕ ਅਧਿਕਾਰਤ ਬਿਆਨ ’ਚ ਦਿੱਤੀ ਗਈ।

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਜਿਨ੍ਹਾਂ ਯੂ-ਟਿਊਬ ਚੈਨਲਾਂ ਅਤੇ ਫੇਸਬੁੱਕ ਖਾਤੇ ’ਤੇ ਪਾਬੰਦੀ ਲਾਈ ਗਈ ਹੈ, ਦੇ ਕੁੱਲ ਦਰਸ਼ਕ 68 ਕਰੋੜ ਤੋਂ ਵੱਧ ਸਨ ਅਤੇ ਇਹ ਚੈਨਲ ਅਤੇ ਖਾਤਾ ‘‘ਭਾਰਤ ’ਚ ਜਨਤਕ ਵਿਵਸਥਾ ਅਤੇ ਫਿਰਕੂ ਸਦਭਾਵਨਾ ਨੂੰ ਵਿਗਾੜਨ ਲਈ ਗ਼ਲਤ, ਗ਼ੈਰ-ਪ੍ਰਮਾਣਿਤ ਜਾਣਕਾਰੀ ਫੈਲਾ ਰਹੇ ਸਨ। ਇਸ ’ਚ ਕਿਹਾ ਗਿਆ ਹੈ, ‘‘ਇਨ੍ਹਾਂ ’ਚੋਂ ਕਿਸੇ ਵੀ ਡਿਜੀਟਲ ਖਬਰ ਪ੍ਰਕਾਸ਼ਕ ਨੇ ਮੰਤਰਾਲਾ ਨੂੰ ਸੂਚਨਾ ਤਕਨਾਲੋਜੀ ਨਿਯਮ, 2021 ਦੇ ਨਿਯਮ 18 ਤਹਿਤ ਲੋੜੀਂਦੀ ਜਾਣਕਾਰੀ ਨਹੀਂ ਦਿੱਤੀ ਸੀ।’’