ਦਰਦਨਾਕ ਘਟਨਾ : ਪੋਤਰੇ ਨੇ ਦਾਦੀ ਦਾ ਕੀਤਾ ਕਤਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਟਾਲਾ ਵਿਖੇ ਇਕ ਪੋਤਰੇ ਵਲੋਂ ਆਪਣੀ ਹੀ ਦਾਦੀ ਨੂੰ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ । ਏ.ਐੱਸ.ਆਈ ਮੰਗਲ ਸਿੰਘ ਨੇ ਦੱਸਿਆ ਕਿ ਮਹਿੰਦਰ ਕੌਰ ਪਤਨੀ ਵੀਰ ਸਿੰਘ ਵਾਸੀ ਨਾਥਪੁਰ ਦੇ ਘਰ ਦੇ ਨੇੜੇ ਉਸਦੇ ਪੋਤਰੇ ਕੇ. ਦੀਪ ਪੁੱਤਰ ਸਰਵਣ ਸਿੰਘ ਦਾ ਘਰ ਸੀ, ਦਾਦੀ ਦੇ ਘਰ ਅੱਗੋਂ ਟਰੈਕਟਰ ਲੈ ਕੇ ਲੰਘਦਾ ਸੀ ਤਾਂ ਟਰੈਕਟਰ ਦੀ ਬਰੇਕ ਲਗਾ ਕੇ ਮਿੱਟੀ ਖਿਲਾਰ ਜਾਂਦਾ ਸੀ। ਜਿਸ ਤੋਂ ਦਾਦੀ ਰੋਕਦੀ ਸੀ। ਪੋਤਰਾ ਲੋਹੇ ਦੀ ਰਾਡ ਲੈ ਕੇ ਆਪਣੀ ਦਾਦੀ ਤੇ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ ਤੇ ਫਰਾਰ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ