ਟੌਲ ਪਲਾਜ਼ਾ ਵਿਵਾਦ ‘ਤੇ ਗ੍ਰੇਟ ਖਲੀ ਦਾ ਵੱਡਾ ਬਿਆਨ ਆਇਆ ਸਾਮਣੇ, ਕਿਹਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : WWE ਦੇ ਮਸ਼ਹੂਰ ਰੇਸਲਰ ਗ੍ਰੇਟ ਖਲੀ ਫਿਲੌਰ ਨੇੜੇ ਟੋਲ ਪਲਾਜ਼ਾ ਮੁਲਾਜ਼ਮਾਂ ਨਾਲ ਵਿਵਾਦ 'ਤੇ ਸਪੱਸ਼ਟੀਕਰਨ ਜਾਰੀ ਕੀਤਾ ਹੈ। ਖਲੀ ਨੇ ਦੱਸਿਆ ਕਿ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਨੇ ਉਸ ਨਾਲ ਝਗੜਾ ਕੀਤਾ, ਉਸ ਨਾਲ ਬਦਤਮੀਜੀ ਨਾਲ ਪੇਸ਼ ਆਏ, ਜਿਸ ਕਾਰਨ ਇਹ ਘਟਨਾ ਵਾਪਰੀ।

ਜਿਕਰਯੋਗ ਹੈ ਕਿ ਟੋਲ ਟੈਕਸ ਨੂੰ ਲੈ ਕੇ ਪਹਿਲਵਾਨ ਗ੍ਰੇਟ ਖਲੀ ਦਲੀਪ ਸਿੰਘ ਰਾਣਾ ਤੇ ਟੋਲ ਕਰਮਚਾਰੀਆਂ ਵਿਚਾਲੇ ਬਹਿਸ ਹੋ ਗਈ ਸੀ । ਇਸ ਦੌਰਾਨ ਟੋਲ ਮੁਲਾਜ਼ਮਾਂ ਨੇ ਦੱਸਿਆ ਕਿ ਟੋਲ ’ਤੇ ਪਰਚੀ ਨਾ ਕੱਟਣ ਬਾਰੇ ਬਹਿਸ ਹੋਈ ਹੈ। ਟੋਲ ਮੁਲਾਜ਼ਮਾਂ ਦਾ ਦੋਸ਼ ਹੈ ਕਿ ਉਨ੍ਹਾਂ ਨੇ ਖਲੀ ਤੋਂ ਉਨ੍ਹਾਂ ਦਾ ਪਛਾਣ ਪੱਤਰ ਮੰਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਟੋਲ ਮੁਲਾਜ਼ਮ ਨੂੰ ਥੱਪੜ ਮਾਰ ਦਿੱਤਾ।