‘ਧਰਮ ਸੰਸਦ’ ‘ਚ ਦਿੱਤੇ ‘ਨਫਰਤੀ ਭਾਸ਼ਣਾਂ’ ‘ਤੇ ਜਨਹਿੱਤ ਪਟੀਸ਼ਨ ‘ਦੀ ਸੁਣਵਾਈ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸੁਪਰੀਮ ਕੋਰਟ ਨੇ ਉੱਤਰਾਖੰਡ ਦੇ ਹਰਿਦੁਆਰ ਵਿਖੇ ਹਾਲ ਹੀ ਵਿੱਚ ਆਯੋਜਿਤ 'ਧਰਮ ਸੰਸਦ' ਦੌਰਾਨ ਨਫ਼ਰਤ ਭਰੇ ਭਾਸ਼ਣ ਦੇਣ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ ਕਰਨ ਵਾਲੀ ਜਨਹਿਤ ਪਟੀਸ਼ਨ 'ਤੇ ਸੁਣਵਾਈ ਲਈ ਸਹਿਮਤ ਹੋ ਗਈ।

ਚੀਫ਼ ਜਸਟਿਸ ਐਨਵੀ ਰਮਨਾ ਦੀ ਅਗਵਾਈ ਵਾਲੇ ਬੈਂਚ ਨੇ ਸੀਨੀਅਰ ਵਕੀਲ ਕਪਿਲ ਸਿੱਬਲ ਦੀਆਂ ਦਲੀਲਾਂ ਦਾ ਨੋਟਿਸ ਲਿਆ ਕਿ ਐਫਆਈਆਰ ਦਰਜ ਹੋਣ ਦੇ ਬਾਵਜੂਦ ਨਫ਼ਰਤ ਭਰੇ ਭਾਸ਼ਣ ਦੇਣ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ।ਸਿੱਬਲ ਨੇ ਕਿਹਾ, "ਮੈਂ 17 ਅਤੇ 19 ਦਸੰਬਰ ਨੂੰ ਹਰਿਦੁਆਰ ਵਿੱਚ ਧਰਮ ਸਭਾ ਵਿੱਚ ਜੋ ਕੁਝ ਹੋਇਆ, ਉਸ ਦੇ ਸਬੰਧ ਵਿੱਚ ਇਹ ਜਨਹਿੱਤ ਪਟੀਸ਼ਨ ਦਾਇਰ ਕੀਤੀ ਹੈ। ਅਸੀਂ ਮੁਸ਼ਕਲ ਸਮੇਂ ਵਿੱਚ ਰਹਿ ਰਹੇ ਹਾਂ ਜਿੱਥੇ ਦੇਸ਼ ਵਿੱਚ ਨਾਅਰਾ 'ਸੱਤਿਆਮੇਵ ਜਯਤੇ' ਤੋਂ ਬਦਲ ਗਿਆ ਹੈ"।