ਭਾਰੀ ਮੀਂਹ ਨੇ ਮਚਾਈ ਤਬਾਹੀ, 62 ਲੋਕਾਂ ਦੀ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਾਕਿਸਤਾਨ ਦੇ ਬਲੋਚਿਸਤਾਨ 'ਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ, ਜਿਸ 'ਚ 24 ਬੱਚਿਆਂ ਸਮੇਤ 62 ਲੋਕਾਂ ਦੀ ਮੌਤ ਹੋ ਗਈ । ਭਾਰੀ ਮੀਂਹ ਕਾਰਨ ਬਲੋਚਿਸਤਾਨ ਸੂਬੇ 'ਚ ਵੱਖ-ਵੱਖ ਹਾਦਸਿਆਂ 'ਚ ਕਰੀਬ 48 ਲੋਕ ਜ਼ਖਮੀ ਹੋ ਗਏ। ਭਾਰੀ ਮੀਂਹ ਤੋਂ ਬਾਅਦ ਸ਼ਹਿਰ ਦੇ ਕੁਝ ਹਿੱਸੇ ਪਾਣੀ 'ਚ ਡੁੱਬ ਗਏ। ਪਾਣੀ ਇਕੱਠਾ ਹੋਣ ਕਾਰਨ ਦੱਖਣੀ ਏਸ਼ੀਆਈ ਦੇਸ਼ 'ਚ ਬਿਜਲੀ ਬੰਦ ਹੋ ਗਈ ਕਿਉਂਕਿ ਉਨ੍ਹਾਂ ਥਾਵਾਂ 'ਤੇ ਪਾਣੀ ਇਕੱਠਾ ਹੋਣ ਕਾਰਨ 500 ਫੀਡਰ ਬੰਦ ਹੋ ਗਏ ਸਨ ।