ਅਰਬ ਸਾਗਰ ’ਚ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੁੰਬਈ ਨੇੜੇ ਅਰਬ ਸਾਗਰ 'ਚ ਰਿਗ ਦੇ ਨੇੜੇ ਐਮਰਜੈਂਸੀ ਲੈਂਡਿੰਗ ਕੀਤੀ। ਓਐਨਜੀਸੀ ਦੇ ਇਸ ਹੈਲੀਕਾਪਟਰ 'ਚ ਦੋ ਪਾਇਲਟਾਂ ਤੇ 7 ਯਾਤਰੀਆਂ ਸਮੇਤ ਕੁੱਲ 9 ਲੋਕ ਸਵਾਰ ਸਨ। ONGC ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਮੁੰਬਈ ਹਾਈ 'ਤੇ ONGC ਦੇ ਰਿਗ 'ਸਾਗਰ ਕਿਰਨ' ਦੇ ਕੋਲ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ।

ਹੁਣ ਤੱਕ ਕਰੀਬ 6 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਕੰਪਨੀ ਨੇ ਕਿਹਾ ਕਿ ਬਾਕੀ ਲੋਕਾਂ ਨੂੰ ਬਚਾਉਣ ਲਈ ਰਾਹਤ ਕਾਰਜ ਜਾਰੀ ਹੈ। ONGC ਦੇ ਅਰਬ ਸਾਗਰ ਵਿੱਚ ਕਈ ਰਿਗ ਅਤੇ ਸਥਾਪਨਾਵਾਂ ਹਨ, ਜਿਨ੍ਹਾਂ ਦੀ ਵਰਤੋਂ ਸਮੁੰਦਰੀ ਤਲ ਤੋਂ ਹੇਠਾਂ ਸਥਿਤ ਭੰਡਾਰਾਂ ਤੋਂ ਤੇਲ ਅਤੇ ਗੈਸ ਪੈਦਾ ਕਰਨ ਲਈ ਕੀਤੀ ਜਾਂਦੀ ਹੈ।