ਪੱਥਰੀ ਤੋਂ ਪਰੇਸ਼ਾਨ ਲੋਕ ਅਪਨਾਉਣ ਇਹ tips….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੱਥਰੀ ਹੋਣਾ ਇੱਕ ਆਮ ਸਮੱਸਿਆ ਹੈ, ਜਿਸ ਨੂੰ ਸਹੀ ਇਲਾਜ ਨਾਲ ਜਲਦੀ ਠੀਕ ਕੀਤਾ ਜਾ ਸਕਦਾ ਹੈ। ਜਦੋਂ ਸਰੀਰ 'ਚ ਖਣਿਜ ਅਤੇ ਲੂਣ ਪੱਥਰ ਦਾ ਰੂਪ ਧਾਰ ਲੈਂਦੇ ਹਨ ਤਾਂ ਅਸੀਂ ਉਸ ਨੂੰ ਪੱਥਰੀ ਕਹਿੰਦੇ ਹਾਂ। ਸਰੀਰ ਵਿੱਚ ਪਾਣੀ ਦੀ ਕਮੀ ਪੱਥਰੀ ਦਾ ਮੁੱਖ ਕਾਰਨ ਹੈ।

ਜੈਤੂਨ ਤੇ ਨਿੰਬੂ
ਨਿੰਬੂ ਦਾ ਰਸ ਪੱਥਰੀ ਨੂੰ ਤੋੜਨ ਵਿੱਚ ਮਦਦ ਕਰਦਾ ਹੈ ਅਤੇ ਜੈਤੂਨ ਦਾ ਤੇਲ ਪੱਥਰੀ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ। ਇੱਕ ਗਲਾਸ ਪਾਣੀ ਵਿੱਚ ਇੱਕ ਨਿੰਬੂ ਅਤੇ ਜੈਤੂਨ ਦਾ ਤੇਲ ਪਾਓ।

ਅਨਾਰ ਦਾ ਜੂਸ
ਪੱਥਰੀ ਦੀ ਸਮੱਸਿਆ ਵਿੱਚ ਅਨਾਰ ਬਹੁਤ ਵਧੀਆ ਕੰਮ ਕਰਦਾ ਹੈ। ਇਸ ਦਾ ਜੂਸ ਪੀਣ ਨਾਲ ਸਰੀਰ 'ਚ ਪਾਣੀ ਦੀ ਕਮੀ ਨਹੀਂ ਹੁੰਦੀ ਹੈ ਅਤੇ ਗੁਰਦੇ ਦੀ ਪੱਥਰੀ 'ਚ ਵੀ ਬਹੁਤ ਆਰਾਮ ਮਿਲਦਾ ਹੈ।

ਨਿੰਮ ਦੀਆਂ ਪੱਤੀਆਂ
ਨਿੰਮ ਦੀਆਂ ਪੱਤੀਆਂ ਨੂੰ ਸਾੜ ਕੇ ਭਸਮ ਬਣਾ ਲਓ ਅਤੇ ਰੋਜ਼ਾਨਾ ਸਵੇਰੇ-ਸ਼ਾਮ ਪਾਣੀ ਨਾਲ ਇਕ-ਇਕ ਚਮਚ ਲਓ। ਇਸ ਨਾਲ ਪੱਥਰੀ ਦੀ ਸਮੱਸਿਆ ਨਹੀਂ ਹੋਵੇਗੀ।

ਪੱਥਰ ਚੱਟ ਪੌਦਾ : ਪੱਥਰ ਚੱਟ ਦਾ ਬੂਟਾ ਕਿਤੇ ਵੀ ਆਸਾਨੀ ਨਾਲ ਮਿਲ ਜਾਂਦਾ ਹੈ। ਇੱਕ ਪੱਤੇ ਵਿੱਚ ਥੋੜੀ ਜਿਹੀ ਖੰਡ ਪਾ ਕੇ ਪੀਸ ਲਓ। ਦਿਨ ਵਿਚ ਦੋ ਤੋਂ ਤਿੰਨ ਵਾਰ ਇਸ ਦਾ ਸੇਵਨ ਕਰਨ ਨਾਲ ਵੱਡੀ ਤੋਂ ਵੱਡੀ ਪੱਥਰੀ ਵੀ ਜਲਦੀ ਠੀਕ ਹੋ ਸਕਦੀ ਹੈ।