ਲੰਮੇ ਸਮੇਂ ਤੱਕ ਅੱਖਾਂ ਦੀ ਚੰਗੀ ਸਿਹਤ ਬਰਕਰਾਰ ਰੱਖਣ ਲਈ ਜਾਣੋ, ਇਹ Tips

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਵਧਦੀ ਉਮਰ ਦੇ ਨਾਲ ਨਜ਼ਰ ਕਮਜ਼ੋਰ ਹੋਣ ਦੀ ਸਮੱਸਿਆ ਵੀ ਸ਼ੁਰੂ ਹੋ ਜਾਂਦੀ ਹੈ। ਘੱਟ ਨਜ਼ਰ, ਧੁੰਦਲੀ ਨਜ਼ਰ, ਡ੍ਰਾਈ ਆਈ, ਜਲਣ, ਅੱਖਾਂ 'ਚੋਂ ਪਾਣੀ ਨਿਕਲਣਾ, ਅੱਖਾਂ ਵਿੱਚ ਦਰਦ, ਅੱਖਾਂ ਦੇ ਆਲੇ ਦੁਆਲੇ ਸੋਜ ਆਦਿ ਸਮੱਸਿਆ ਲੋਕਾਂ ਨੂੰ ਪ੍ਰੇਸ਼ਾਨ ਕਰਦੀ ਹੈ।

ਦਫਤਰ ਦੇ ਕੰਮ ਲਈ ਲੈਪਟਾਪ 'ਤੇ ਨਿਗਾਹ ਲਗਾਣੀ ਪੈਂਦੀ ਹੈ। ਅਜਿਹੇ 'ਚ ਜੇਕਰ ਅੱਖਾਂ ਦੀ ਸਹੀ ਦੇਖਭਾਲ ਨਾ ਕੀਤੀ ਜਾਵੇ ਤਾਂ ਅੱਖਾਂ ਦੀ ਸਮੱਸਿਆ ਹੋ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਟਿਪਸ ਦੱਸਾਂਗੇ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਅੱਖਾਂ ਦੀ ਸਹੀ ਦੇਖਭਾਲ ਕਰ ਸਕੋਗੇ।

ਪੂਰੀ ਨੀਂਦ ਲਓ : ਜਦੋਂ ਪਰਿਆਪਤ ਮਾਤਰਾ ਵਿੱਚ ਨੀਂਦ ਲੈਂਦੇ ਹੋ, ਤਾਂ ਤੁਸੀਂ ਆਪਣੀਆਂ ਅੱਖਾਂ ਦੀ ਸਿਹਤ ਵਿੱਚ ਆਪਣੇ ਆਪ ਹੀ ਫਰਕ ਦੇਖੋਗੇ। ਘਰੇਲੂ ਜਾਂ ਦਫਤਰੀ ਕੰਮ ਚੰਗੀ ਤਰ੍ਹਾਂ ਕਰੋਗੇ। ਚੰਗੀ ਨੀਂਦ ਨਾਲ ਅੱਖਾਂ ਦੀ ਸਿਹਤ ਵੀ ਬਣੀ ਰਹਿੰਦੀ ਹੈ। ਰਾਤ ਨੂੰ ਚੰਗੀ ਨੀਂਦ ਲੈਣ ਦੇ ਵੀ ਕਈ ਫਾਇਦੇ ਹਨ। ਇਸ ਨਾਲ ਸਾਡਾ ਇਮਿਊਨ ਸਿਸਟਮ ਮਜ਼ਬੂਤ ​​ਹੁੰਦੀ ਹੈ।

ਸਿਹਤਮੰਦ ਖੁਰਾਕ ਲੈਣਾ ਜ਼ਰੂਰੀ ਹੈ : ਪਿੰਕਵਿਲਾ 'ਚ ਛਪੀ ਰਿਪੋਰਟ ਮੁਤਾਬਕ ਅੱਖਾਂ ਨੂੰ ਸਿਹਤਮੰਦ ਰੱਖਣ ਲਈ ਸਿਹਤਮੰਦ ਖੁਰਾਕ ਲੈਣੀ ਸ਼ੁਰੂ ਕਰੋ। ਖੁਰਾਕ ਵਿੱਚ ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਮੱਛੀ ਵਰਗੇ ਐਂਟੀਆਕਸੀਡੈਂਟ ਨਾਲ ਭਰਪੂਰ ਭੋਜਨ ਸ਼ਾਮਲ ਕਰੋ। ਨਾਲ ਹੀ, ਵਿਟਾਮਿਨ ਏ ਅਤੇ ਸੀ ਨਾਲ ਭਰਪੂਰ ਭੋਜਨ ਖਾਓ, ਖਾਸ ਕਰਕੇ ਚਰਬੀ ਵਾਲੀ ਮੱਛੀ ਜਿਵੇਂ ਕਿ ਸਾਲਮਨ ਜ਼ਰੂਰ ਖਾਓ।

ਅੱਖਾਂ ਲਈ ਸਨਗਲਾਸ ਜ਼ਰੂਰੀ ਵਰਤੋ : ਤੁਹਾਡੀਆਂ ਅੱਖਾਂ ਨੂੰ ਸਿਹਤਮੰਦ ਰੱਖਣ ਦਾ ਸਭ ਤੋਂ ਵਧੀਆ ਤਰੀਕਾ ਹੈ ਚੰਗੀ ਕੁਆਲਿਟੀ ਦੇ ਸਨਗਲਾਸ ਪਹਿਨਣਾ। ਇਸ ਨਾਲ ਅੱਖਾਂ ਸੂਰਜ ਦੀਆਂ ਯੂਵੀ ਕਿਰਨਾਂ ਤੋਂ ਸੁਰੱਖਿਅਤ ਰਹਿਣਗੀਆਂ। ਜੇਕਰ ਤੁਸੀਂ ਬਹੁਤ ਜ਼ਿਆਦਾ ਧੁੱਪ ਦੇ ਸੰਪਰਕ ਵਿੱਚ ਰਹਿੰਦੇ ਹੋ ਅਤੇ ਜ਼ਿਆਦਾ ਯੂਵੀ ਐਕਸਪੋਜ਼ਰ ਪ੍ਰਾਪਤ ਕਰਦੇ ਹੋ, ਤਾਂ ਤੁਹਾਨੂੰ ਮੋਤੀਆਬਿੰਦ ਹੋਣ ਦੀ ਸੰਭਾਵਨਾ ਵੱਧ ਸਕਦੀ ਹੈ।

ਅੱਖਾਂ ਨੂੰ ਵਾਰ-ਵਾਰ ਛੂਹਣ ਤੋਂ ਬਚੋ : ਜੇਕਰ ਤੁਸੀਂ ਅੱਖਾਂ ਨੂੰ ਛੂਹੋ ਤਾਂ ਵੀ ਸਾਫ਼ ਹੱਥਾਂ ਨਾਲ ਛੂਹੋ। ਉਂਗਲਾਂ ਅਤੇ ਹਥੇਲੀਆਂ ਵਿੱਚ ਕਈ ਤਰ੍ਹਾਂ ਦੇ ਕੀਟਾਣੂ ਅਤੇ ਬੈਕਟੀਰੀਆ ਲੁਕੇ ਹੁੰਦੇ ਹਨ, ਜੋ ਅੱਖਾਂ ਤੱਕ ਵੀ ਪਹੁੰਚ ਸਕਦੇ ਹਨ। ਇਸ ਕਾਰਨ ਇਨਫੈਕਸ਼ਨ, ਬੈਕਟੀਰੀਆ ਕੰਨਜਕਟਿਵਾਇਟਿਸ ਹੋ ਸਕਦਾ ਹੈ। ਅੱਖਾਂ ਲਈ ਇਨ੍ਹਾਂ ਸਿਹਤਮੰਦ ਆਦਤਾਂ ਨੂੰ ਅਪਣਾ ਕੇ ਕੋਈ ਵੀ ਨਜ਼ਰ ਦੀ ਖਰਾਬੀ ਜਾਂ ਅੱਖਾਂ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ।