ਤੇਜ਼ ਰਫ਼ਤਾਰ ਕਾਰ ਡਿੱਗੀ ਭਾਖ਼ੜਾ ਨਹਿਰ ’ਚ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰੂਪਨਗਰ ਵਿਖੇ ਇਕ ਕਾਰ ਚਾਲਕ ਵੱਲੋਂ ਭਾਖ਼ੜਾ ਨਹਿਰ ’ਚ ਕਾਰ ਸਮੇਤ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਰੂਪਨਗਰ 'ਚ ਭਯੋਰਾ ਪੁੱਲ ਰੂਪਨਗਰ-ਚੰਡੀਗੜ੍ਹ ਮਾਰਗ ਦੇ ਹੇਠਾਂ ਤੋਂ ਲੰਘਦੀ ਭਾਖ਼ੜਾ ਨਹਿਰ ’ਚ ਕਾਰ ਚਾਲਕ ਨੇ ਕਾਰ ਸੁੱਟ ਦਿੱਤੀ।

ਗੋਤਾਖ਼ੋਰਾਂ ਨੇ ਕਾਰ ਦੇ ਡੁੱਬਣ ਤੋਂ ਪਹਿਲਾਂ ਕਾਰ ਦੇ ਕੋਲ ਜਾ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਕਾਰ ਦੇ ਸ਼ੀਸ਼ੇ ਨਹੀਂ ਖੁੱਲ੍ਹੇ। ਕਾਰ ਪੀ. ਬੀ.-65 ਮੋਹਾਲੀ ਜ਼ਿਲ੍ਹੇ ਦੀ ਦੱਸੀ ਜਾ ਰਹੀ ਹੈ। ਕਾਰ ’ਚ ਕਿੰਨੇ ਲੋਕ ਸਵਾਰ ਸਨ ਇਹ ਅਜੇ ਪਤਾ ਨਹੀਂ ਲੱਗ ਸਕਿਆ ਹੈ। ਮੰਨਿਆ ਜਾ ਰਿਹਾ ਹੈ ਕਾਰ ’ਚ ਕਾਰ ਚਾਲਕ ਇਕੱਲਾ ਹੀ ਸੀ। ਪੁਲਿਸ ਵਲੋਂ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ।