ਅੱਜ ਹੋਲੀ ਅਤੇ ਹੋਲੇ ਮਹੱਲੇ ਦਾ ਪਵਿੱਤਰ ਦਿਹਾੜਾ , ਹਰ ਪਾਸੇ ਖੁਸ਼ੀਆਂ ਖੇੜੇ

by

ਨਵੀਂ ਦਿੱਲੀ , 21 ਮਾਰਚ ( NRI MEDIA ) 

ਸੰਸਾਰ ਭਰ ਵਿੱਚ ਅੱਜ ਹੋਲੀ ਅਤੇ ਹੋਲੇ ਮਹੱਲੇ ਦਾ ਪਵਿੱਤਰ ਦਿਹਾੜਾ ਮਨਾਇਆ ਜਾ ਰਿਹਾ ਹੈ , ਹਿੰਦੂ ਅਤੇ ਸਿੱਖ ਭਾਈਚਾਰੇ ਵਿੱਚ ਅੱਜ ਦੇ ਇਸ ਤਿਉਹਾਰ ਦੀ ਵਿਸ਼ੇਸ਼ ਮਹੱਤਤਾ ਹੈ , ਇਸ ਦਿਨ ਦੇ ਵਿਸ਼ੇਸ਼ ਮੌਕੇ ਤੇ ਦੇਸ਼ ਵਿਦੇਸ਼ ਦੇ ਸਿਆਸੀ ਨੇਤਾਵਾਂ ਅਤੇ ਮਸ਼ਹੂਰ ਹਸਤੀਆਂ ਵਲੋਂ ਇਸ ਤਿਉਹਾਰ ਦੀਆਂ ਵਧੀਆ ਦਿੱਤੀ ਜਾ ਰਹੀਆਂ ਹਨ ,ਇਸ ਮੌਕੇ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਵਿਰੋਧੀ ਧਿਰ ਦੇ ਨੇਤਾਵਾਂ ਨੇ ਹੋਲੀ ਲਈ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ |


ਖ਼ਾਲਸਾ ਪੰਥ ਦੇ ਪਾਵਨ ਅਸਥਾਨ, ਗੁਰੂ ਕੀ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਜ ਸਿੱਖ ਪਰੰਪਰਾਵਾਂ, ਸਿੱਖੀ ਸਿਧਾਤਾਂ 'ਤੇ ਪੂਰੀ ਤਰ੍ਹਾਂ ਖ਼ਾਲਸਾਈ ਜਾਹੋ ਜਲਾਲ ਨਾਲ ਹੋਲੇ ਮਹੱਲੇ ਨੂੰ ਮਨਾਇਆ ਜਾ ਰਿਹਾ ਹੈ , ਇਸ ਵਾਰ ਦੇ ਮੇਲੇ ਵਿੱਚ 25 ਲੱਖ ਤੋਂ ਜ਼ਿਆਦਾ ਸੰਗਤਾਂ ਦੇ ਸ਼ਾਮਲ ਹੋਣ ਦੀ ਗੱਲ ਕਹਿ ਜਾ ਰਹੀ ਹੈ , ਇਸਦੇ ਨਾਲ ਹੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਕੱਬਡੀ ਅਤੇ ਕੁਸ਼ਤੀ ਟੂਰਨਾਮੈਂਟ ਵੀ ਕਰਵਾਏ ਜਾ ਰਹੇ ਹਨ |


ਪੂਰੇ ਦੇਸ਼ ਵਿਚ ਹੋਲੀ ਤਿਉਹਾਰ ਮਨਾਇਆ ਜਾ ਰਿਹਾ ਹੈ. ਦੇਸ਼ ਭਰ ਦੇ ਲੋਕ ਹੋਲੀ ਨੂੰ ਬਹੁਤ ਪਿਆਰ ਅਤੇ ਸਦਭਾਵਨਾ ਨਾਲ ਮਨਾ ਰਹੇ ਹਨ , ਆਮ ਲੋਕਾਂ ਤੋਂ ਇਲਾਵਾ, ਦੇਸ਼ ਦੇ ਮਸ਼ਹੂਰ ਲੋਕ ਵੀ ਹੋਲੀ ਮਨਾ ਰਹੇ ਹਨ , ਹੋਲੀ ਦਾ ਰੰਗ ਹਰ ਜਗ੍ਹਾ ਫੈਲ ਰਿਹਾ ਹੈ, ਇਸ ਦਿਨ ਕੁਝ ਲੋਕ ਮਿੱਠੇ ਪਕਵਾਨਾਂ ਦਾ ਅਨੰਦ ਲੈਂਦੇ ਹਨ, ਇਸ ਦੇ ਨਾਲ ਹੀ ਪਾਣੀ ਦੀ ਇਕ ਦੂਜੇ ਤੇ ਬਰਸਾਤ ਸਰਦੀਆਂ ਦੇ ਜਾਣ ਅਤੇ ਗਰਮੀਆਂ ਦੇ ਆਉਣ ਦੇ ਚਿੰਨ੍ਹ ਵੀ ਦਿਖਾ ਰਹੀ ਹੈ |