ਘਰ ’ਚ ਅੱਗ ਲੱਗਣ ਨਾਲ ਸਾਮਾਨ ਸੜ ਕੇ ਸੁਆਹ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨੂਰਪੁਰਬੇਦੀ ਦੇ ਪਿੰਡ ਟਿੱਬਾ ਨੰਗਲ ਵਿਖੇ ਇਕ ਘਰ ’ਚ ਭਿਆਨਕ ਅੱਗ ਲੱਗਣ ’ਤੇ ਘਰ ਦਾ ਸਮੁੱਚਾ ਸਾਮਾਨ ਜਲ ਕੇ ਰਾਖ ਹੋ ਗਿਆ ਜਦਕਿ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਘਰ ’ਚ ਅੱਗ ਲੱਗਣ ਸਮੇਂ ਘਰ ਦਾ ਮੁੱਖੀ ਜੋ ਇਕ ਜੇ. ਸੀ. ਬੀ. ਮਸ਼ੀਨ ਦਾ ਆਪ੍ਰੇਟਰ ਹੈ ਕਿਸੇ ਧਾਰਮਿਕ ਸਥਾਨ ’ਤੇ ਮੱਥਾ ਟੇਕਣ ਗਿਆ ਹੋਇਆ ਸੀ।

ਤਰਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਪੀਰ ਨਿਗਾਹਾ ਦੇ ਧਾਰਮਿਕ ਅਸਥਾਨ ’ਤੇ ਮੱਥਾ ਟੇਕਣ ਗਿਆ ਹੋਇਆ ਸੀ ਤੇ ਉਹ ਘਰ ਦੇ ਇਕ ਕਮਰੇ ’ਚ ਇਕੱਲੀ ਸੁੱਤੀ ਹੋਈ ਸੀ। ਰਾਤ ਸਮੇਂ ਅਚਾਨਕ ਧੂੰਆ ਚੜ੍ਹਨ ’ਤੇ ਜਦੋਂ ਉਸ ਨੇ ਉਠ ਕੇ ਵੇਖਿਆ ਤਾਂ ਘਰ ’ਚ ਅੱਗ ਲੱਗੀ ਹੋਈ ਸੀ। ਪੁਲਿਸ ਵਲੋਂ ਬਿਆਨਾਂ ਦੇ ਅਧਾਰ ਤੇ ਕਰਵਾਈ ਕੀਤੀ ਜਾਵੇਗੀ।