Today’s Horoscope : ਇਸ ਰਾਸ਼ੀ ਵਾਲਿਆਂ ਨੂੰ ਸਤਾ ਸਕਦੈ ਕੋਈ ਅਣਜਾਣ ਡਰ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

by

ਅੱਜ ਦੀ ਗ੍ਰਹਿ ਸਥਿਤੀ: 25 ਜੁਲਾਈ 2019, ਵੀਰਵਾਰ, ਸਾਉਣ ਮਹੀਨਾ, ਕ੍ਰਿਸ਼ਨ ਪੱਖ, ਅਸ਼ਟਮੀ ਦਾ ਰਾਸ਼ੀਫਲ

ਅੱਜ ਦਾ ਰਾਹੂਕਾਲ: ਦੁਪਹਿਰ 1.30 ਵਜੇ ਤੋਂ ਬਾਅਦ ਦੁਪਹਿਰ 3.00 ਵਜੇ ਤਕ।

ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ: ਦੱਖਣ, ਪੱਛਮ।

ਕੱਲ੍ਹ ਦਾ ਤਿਉਹਾਰ: ਗਣੇਸ਼ ਚੁਤਰਥੀ ਵਰਤ।

26 ਜੁਲਾਈ, 2019 ਦਾ ਪੰਚਾਂਗ: ਬਿਕਰਮੀ ਸੰਮਤ 2076, ਸ਼ਕੇ 1941,ਦੱਖਣਾਇਨ, ਉੱਤਰ ਗੋਲ, ਬਰਸਾਤ ਰੁੱਤ, ਸਾਉਣ ਮਹੀਨਾ, ਕ੍ਰਿਸ਼ਨ ਪੱਖ, ਨੌਵੀਂ 19 ਘੰਟੇ 57 ਮਿੰਟ ਉਪਰੰਤ ਦਸ਼ਮੀ, ਭਰਨੀ ਨਛੱਤਰ 18 ਘੰਟੇ 57 ਮਿੰਟ ਉਪਰੰਤ ਕ੍ਰਤਿਕਾ ਨਛੱਤਰ, ਸ਼ੂਲ ਯੋਗ 8 ਘੰਟੇ 45 ਮਿੰਟ ਉਪਰੰਤ ਗੰਡ ਯੋਗ, ਮੇਖ ਵਿਚ ਚੰਦਰਮਾ 25 ਘੰਟੇ 9 ਮਿੰਟ ਉਪਰੰਤ ਬ੍ਰਿਖ ਵਿਚ।

ਮੇਖ: ਮਨ ਬੇਚੈਨ ਰਹੇਗਾ। ਕੁਝ ਪਰਿਵਾਰਕ ਅਤੇ ਕੁਝ ਕਾਰੋਬਾਰੀ ਸਮੱਸਿਆਵਾਂ ਰਹਿਣਗੀਆਂ। ਆਰਥਿਕ ਮਾਮਲਿਆਂ 'ਚ ਜ਼ੋਖਮ ਨਾ ਚੁੱਕੋ।

ਬ੍ਰਿਖ: ਜੀਵਿਕਾ ਦੇ ਖੇਤਰ ਵਿਚ ਪ੍ਰਗਤੀ ਹੋਵੇਗੀ। ਸਾਸ਼ਨ ਸੱਤਾ ਦਾ ਸਹਿਯੋਗ ਰਹੇਗਾ। ਕਾਰੋਬਾਰ ਮਾਮਲਿਆਂ ਵਿਚ ਜ਼ੋਖ਼ਮ ਨਾ ਚੁੱਕੋ। ਸਮਾਜਕ ਮਾਣ ਵਧੇਗਾ। ਜ਼ਿੰਮੇਵਾਰੀਆਂ ਪੂਰੀਆਂ ਹੋਣਗੀਆਂ।

ਮਿਥੁਨ: ਮਨ ਅਣਜਾਣ ਡਰ ਨਾਲ ਸਹਿਮਿਆ ਰਹੇਗਾ। ਆਰਥਿਕ ਮਾਮਲਿਆਂ ਵਿਚ ਜ਼ੋਖਮ ਨਾ ਚੁੱਕੋ। ਪਰਿਵਾਰਕ ਮਾਣ ਵਧੇਗਾ। ਸਨਮਾਨ ਵਧੇਗਾ।

ਕਰਕ: ਘਰ ਦੇ ਮੁਖੀ ਜਾਂ ਉੱਚ ਅਧਿਕਾਰੀ ਤੋਂ ਸਹਿਯੋਗ ਮਿਲ ਸਕਦਾ ਹੈ। ਸਿੱਖਿਆ ਦੇ ਖੇਤ ਵਿਚ ਸਫਲਤਾ ਮਿਲੀ। ਪਰਿਵਾਰਕ ਜੀਵਨ ਸੁਖਮਈ ਹੋਵੇਗਾ।

ਸਿੰਘ: ਬਦਲੀ, ਵਿਭਾਗੀ ਪਰਿਵਰਤਨ ਜਾਂ ਹੋਰ ਪ੍ਰਕਾਰ ਦੀ ਵਿਵਸਥਾ ਹੋ ਸਕਦੀ ਹੈ। ਰਚਨਾਤਮਕ ਕੋਸ਼ਿਸ਼ਾਂ ਸਫਲ ਹੋਣਗੀਆਂ। ਸਾਸ਼ਨ ਸੱਤਾ ਦਾ ਸਹਿਯੋਗ ਮਿਲੇਗਾ।

ਕੰਨਿਆ: ਆਰਥਿਕ ਪੱਖ ਮਜ਼ਬੂਤ ਹੋਵੇਗਾ ਪਰ ਸਿਹਤ ਪ੍ਰਤੀ ਸੁਚੇਤ ਰਹੋ। ਮਨ ਅਣਜਾਣ ਡਰ ਨਾਲ ਗ੍ਰਸਤ ਰਹੇਗਾ। ਰਚਨਾਤਮਕ ਕੰਮਾਂ ਵਿਚ ਪ੍ਰਗਤੀ ਹੋਵੇਗੀ।

ਤੁਲਾ: ਆਰਥਿਕ ਪੱਖ ਮਜ਼ਬੂਤ ਹੋਵੇਗਾ। ਦੂਜਿਆਂ ਤੋਂ ਸਹਿਯੋਗ ਲੈਣ 'ਚ ਸਫਲਤਾ ਮਿਲੇਗੀ। ਵਿਅਕਤੀ ਵਿਸ਼ੇਸ਼ ਦੀ ਮਦਦ ਮਿਲੇਗੀ।

ਬ੍ਰਿਸ਼ਚਕ: ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਕਿਸੇ ਕੰਮ ਦੇ ਸੰਪੰਨ ਹੋਣ ਨਾਲ ਤੁਹਾਡੇ ਪ੍ਰਭਾਵ ਅਤੇ ਵੱਕਾਰ 'ਚ ਵਾਧਾ ਹੋਵੇਗਾ। ਪਰਿਵਾਰਕ ਜ਼ਿੰਮੇਵਾਰੀਆਂ ਦੀ ਪੂਰਤੀ ਹੋਵੇਗੀ।

ਧਨੁ: ਆਰਥਿਕ ਮਾਮਲਿਆਂ 'ਚ ਪ੍ਰਗਤੀ ਹੋਵੇਗੀ। ਸਮਾਜਿਕ ਕੰਮਾਂ ਵਿਚ ਰੁਚੀ ਬਣੇਗੀ। ਜੀਵਿਕਾ ਦੇ ਖੇਤਰ ਵਿਚ ਪ੍ਰਗਤੀ ਹੋਵੇਗੀ। ਸਮਾਜਿਕ ਮਾਣ ਵਧੇਗਾ।

ਮਕਰ: ਘਰੇਲੂ ਵਸਤੂਆਂ 'ਚ ਵਾਧਾ ਹੋਵੇਗਾ। ਸਬੰਧਾਂ ਵਿਚ ਮਿਠਾਸ ਆਵੇਗੀ। ਪਰਿਵਾਰਕ ਜੀਵਨ ਸੁਖਮਈ ਹੋਵੇਗਾ ਪਰ ਪਰਿਵਾਰਕ ਮੈਂਬਰਾਂ ਤੋਂ ਤਣਾਅ ਮਿਲੇਗਾ।

ਕੁੰਭ: ਕੀਤੇ ਗਏ ਕੰਮ ਸਫਲ ਹੋਣਗੇ। ਧਨ, ਮਾਣ ਸਨਮਾਨ, ਕੀਰਤੀ ਵਿਚ ਵਾਧਾ ਹੋਵੇਗਾ। ਕਾਰੋਬਾਰ ਨਾਲ ਸਬੰਧਤ ਯੋਜਨਾ ਸਫਲ ਹੋਣਗੀਆਂ।

ਮੀਨ: ਸੰਤਾਨ ਪ੍ਰਤੀ ਜ਼ਿੰਮੇਵਾਰੀਆਂ ਪੂਰੀਆਂ ਹੋਣਗੀਆਂ। ਰੁਕਿਆ ਹੋਇਆ ਕੰਮ ਸਫਲ ਹੋਵੇਗਾ। ਚਲ ਜਾਂ ਅਚੱਲ ਜਾਇਦਾਦ ਵਿਚ ਵਾਧਾ ਹੋਵੇਗਾ। ਸਮਾਜਿਕ ਕੰਮਾਂ ਵਿਚ ਰੁਚੀ ਬਣੇਗੀ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।