ਘਰ ’ਚ ਭੇਤਭਰੀ ਹਾਲਤ ’ਚ ਪਤੀ-ਪਤਨੀ ਨੇ ਕੀਤੀ ਖ਼ੁਦਕੁਸ਼ੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਟਾਲਾ ਦੇ ਨਜ਼ਦੀਕੀ ਪਿੰਡ ਛਿਛਰੇਵਾਲ ’ਚ ਉਸ ਸਮੇਂ ਸਨਸਨੀ ਫੈਲ ਗਈ, ਜਦ ਇਕ ਪਤੀ-ਪਤਨੀ ਵਲੋਂ ਆਪਣੇ ਹੀ ਘਰ ’ਚ ਭੇਤਭਰੇ ਹਾਲਤ ’ਚ ਖੁਦਕੁਸ਼ੀ ਕਰ ਲੈਣ ਦੀ ਸੂਚਨਾ ਮਿਲੀ। ਮ੍ਰਿਤਕਾਂ ਦੀ ਪਛਾਣ ਸ਼ਬਨਮ ਅਤੇ ਰਾਜੂ ਮਸੀਹ ਵਜੋਂ ਹੋਈ ਹੈ, ਜਿਨ੍ਹਾਂ ਦੀਆਂ ਲਾਸ਼ਾਂ ਨੂੰ ਪੁਲਿਸ ਨੇ ਆਪਣੇ ਕਬਜ਼ੇ ’ਚ ਲੈ ਲਿਆ।

ਮ੍ਰਿਤਕ ਸ਼ਬਨਮ ਪਤਨੀ ਰਾਜੂ ਮਸੀਹ ਦੀ ਮਾਤਾ ਭੋਲੀ ਪਤਨੀ ਇਲਿਆਸ ਮਸੀਹ ਵਾਸੀ ਕਾਲਾ ਅਫਗਾਨਾ ਨੇ ਕਿਹਾ ਕਿ ਉਸਦੀ ਪੁੱਤਰੀ ਸ਼ਬਨਮ ਦਾ ਵਿਆਹ ਲਗਭਗ ਢਾਈ ਸਾਲ ਪਹਿਲਾਂ ਰਾਜੂ ਮਸੀਹ ਪੁੱਤਰ ਨਿਰੰਜਨ ਮਸੀਹ ਵਾਸੀ ਪਿੰਡ ਛਿਛਰੇਵਾਲ ਨਾਲ ਹੋਇਆ ਸੀ। ਉਸਦੀ ਧੀ ਦਾ ਇਹ ਦੂਸਰਾ ਵਿਆਹ ਸੀ, ਜਦਕਿ ਪਹਿਲਾ ਵਿਆਹ ਡੇਰਾ ਬਾਬਾ ਨਾਨਕ ’ਚ ਹੋਇਆ ਸੀ, ਜਿਸ ਦਾ ਤਲਾਕ ਹੋ ਗਿਆ ਸੀ।

ਉਨ੍ਹਾਂ ਕਿਹਾ ਕਿ ਜਦ ਉਹ ਮੌਕੇ ’ਤੇ ਪਹੁੰਚੇ ਤਾਂ ਉਸਦੀ ਧੀ ਦੀ ਲਾਸ਼ ਜ਼ਮੀਨ ’ਤੇ ਪਈ ਸੀ, ਜਦਕਿ ਉਸਦੇ ਜਵਾਈ ਦੀ ਲਾਸ਼ ਗੁਆਂਢੀਆਂ ਦੀ ਛੱਤ ਨਾਲ ਲਟਕ ਰਹੇ ਸਰੀਏ ਨਾਲ ਲਟਕੀ ਹੋਈ ਮਿਲੀ। ਉਨ੍ਹਾਂ ਖਦਸ਼ਾ ਪ੍ਰਗਟ ਕੀਤਾ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਉਨ੍ਹਾਂ ਦੀ ਧੀ ਨੇ ਪਹਿਲਾ ਆਤਮ ਹੱਤਿਆ ਕੀਤੀ 'ਤੇ ਬਾਅਦ ’ਚ ਡਰ ਕੇ ਉਸਦੇ ਜਵਾਈ ਨੇ ਵੀ ਆਤਮ ਹੱਤਿਆ ਕਰ ਲਈ।