ਪਤੀ ਨੇ ਪਤਨੀ ਦਾ ਕੀਤਾ ਬੇਰਹਿਮੀ ਨਾਲ ਕੀਤਾ ਕਤਲ, ਜਾਣੋ ਕਾਰਨ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਈਸੜੂ ਦੇ ਪਿੰਡ ਰਾਣੀ ਤੋਂ ਇਕ ਮਾਮਲਾ ਸਾਮਣੇ ਆਇਆ ਹੈ। ਜਿੱਥੇ ਇਕ ਪਤੀ ਨੇ ਆਪਣੀ ਹੀ ਪਤਨੀ ਦਾ ਕਤਲ ਕਰ ਦਿੱਤਾ ਹੈ । ਜਾਣਕਾਰੀ ਅਨੁਸਾਰ ਕੁਲਵਿੰਦਰ ਕੌਰ ਦਾ ਵਿਆਹ 12 ਸਾਲ ਪਹਿਲਾਂ ਜਸਵਿੰਦਰ ਸਿੰਘ ਨਾਲ ਹੋਇਆ ਸੀ। ਉਨ੍ਹਾਂ ਦੇ ਕੋਈ ਵੀ ਬੱਚਾ ਨਹੀਂ ਸੀ ਤੇ ਜਸਵਿੰਦਰ ਸਿੰਘ ਆਪਣੀ ਪਤਨੀ ਨਾਲ ਕੁੱਟਮਾਰ ਕਰਦਾ ਸੀ।

ਦੱਸਿਆ ਜਾ ਰਿਹਾ ਹੈ ਜਸਵਿੰਦਰ ਸਿੰਘ ਕੁਝ ਦਿਨ ਪਹਿਲਾ ਹੀ ਆਪਣੀ ਪਤਨੀ ਨੀ ਮਨਾ ਕੇ ਘਰ ਕਾ ਕੇ ਆਇਆ ਸੀ। ਜਦੋ ਕੁਲਵਿੰਦਰ ਕੌਰ ਨੂੰ ਉਸ ਦੇ ਪਰਿਵਾਰਿਕ ਮੈਬਰਾਂ ਨੇ ਫੋਨ ਕੀਤਾ ਤਾਂ ਉਸ ਦਾ ਫੋਨ ਬੰਦ ਆਏ ਰਿਹਾ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਪੁੱਛਣ ਲਈ ਜਸਵਿੰਦਰ ਸਿੰਘ ਨੂੰ ਫੋਨ ਕੀਤਾ ਸੀ ਪਰ ਉਹ ਕਾਫੀ ਸਮੇਂ ਟਾਲ ਦਾ ਰਿਹਾ ਤੇ ਬਾਅਦ ਵਿੱਚ ਫੋਨ ਉਸ ਨੇ ਬੰਦ ਕਰ ਦਿੱਤਾ।

ਸ਼ੱਕ ਪੈਣ ਤੇ ਜਦੋ ਉਨ੍ਹਾਂ ਦੇ ਪਰਿਵਾਰਿਕ ਮੈਬਰ ਪੁਲਿਸ ਥਾਣੇ ਗਏ ਤਾਂ ਪੁਲਿਸ ਤੁਰੰਤ ਉਸ ਦੇ ਘਰ ਆ ਗਈ। ਪੁਲਿਸ ਨੂੰ ਤਲਾਸ਼ੀ ਲੈਣ ਤੇ ਕੁਲਵਿੰਦਰ ਕੌਰ ਦੀ ਲਾਸ਼ ਪੇਟੀ ਚੋ ਬਰਾਮਦ ਕੀਤੀ ਗਈ। ਪੁਲਿਸ ਨੇ ਮੌਕੇ ਤੇ ਹੀ ਜਸਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ।