ਇਮਰਾਨ ਦੀ ਪਾਰਟੀ ਦੇ ਨੇਤਾਵਾਂ ਨੇ ਡਿਪਟੀ ਸਪੀਕਰ ਨਾਲ ਕੀਤੀ ਕੁੱਟ-ਮਾਰ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਾਕਿਸਤਾਨ ਦੀ ਪੰਜਾਬ ਵਿਧਾਨ ਸਭਾ ’ਚ ਇਮਰਾਨ ਖਾਨ ਦੀ ਪਾਰਟੀ ਪੀ. ਟੀ. ਆਈ. ਦੇ ਨੇਤਾਵਾਂ ਨੇ ਮਰਿਆਦਾਵਾਂ ਨੂੰ ਤਾਰ-ਤਾਰ ਕਰ ਦਿੱਤਾ। ਅਸੈਂਬਲੀ ’ਚ ਸੈਸ਼ਨ ਸ਼ੁਰੂ ਹੁੰਦੇ ਹੀ ਪੀ. ਟੀ. ਆਈ. ਨੇਤਾ ਵੇਲ ’ਚ ਆ ਗਏ ਅਤੇ ਡਿਪਟੀ ਸਪੀਕਰ ਮੁਹੰਮਦ ਮਜਰੀ ਦੀ ਥੱਪੜਾਂ ਨਾਲ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਪਹਿਲਾਂ ਲੋਟਾ ਸੁੱਟ ਕੇ ਹਮਲਾ ਕੀਤਾ ਤੇ ਫਿਰ ਡਿਪਟੀ ਸਪੀਕਰ ਦੇ ਵਾਲ ਖਿੱਚੇ ਅਤੇ ਥੱਪੜ ਵਰ੍ਹਾਉਣੇ ਸ਼ੁਰੂ ਕਰ ਦਿੱਤੇ।

ਦਰਅਸਲ, ਲਾਹੌਰ ਹਾਈ ਕੋਰਟ ਦੇ ਨਿਰਦੇਸ਼ ’ਤੇ ਪੰਜਾਬ ਲਈ ਨਵਾਂ ਮੁੱਖ ਮੰਤਰੀ ਚੁਣਿਆ ਜਾਣਾ ਹੈ। ਜਿਸ ਨੂੰ ਲੈ ਕੇ ਸੈਸ਼ਨ ਬੁਲਾਇਆ ਗਿਆ। ਮੁੱਖ ਮੰਤਰੀ ਅਹੁਦੇ ਲਈ ਹਮਜਾ ਸ਼ਾਹਬਾਜ ਅਤੇ ਚੌਧਰੀ ਪ੍ਰਵੇਜ਼ ਇਲਾਹੀ ਵਿਚਾਲੇ ਮੁਕਾਬਲਾ ਹੈ। ਜਾਣਕਾਰੀ ਅਨੁਸਾਰ, ਜਿਵੇਂ ਹੀ ਸੈਸ਼ਨ ਸ਼ੁਰੂ ਹੋਇਆ, ਪਹਿਲਾਂ ਤੋਂ ਤਿਆਰੀ ਕਰ ਕੇ ਬੈਠੇ ਪੀ. ਟੀ. ਆਈ. ਨੇਤਾਵਾਂ ਨੇ ਵਿਧਾਨ ਸਭਾ ’ਚ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਡਿਪਟੀ ਸਪੀਕਰ ਨੇ ਪੀ. ਟੀ. ਆਈ. ਨੇਤਾਵਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਨ੍ਹਾਂ ਨੇ ਡਿਪਟੀ ਸਪੀਕਰ ’ਤੇ ਹਮਲਾ ਬੋਲ ਦਿੱਤਾ।