ਪੰਜਾਬ ‘ਚ ਸਕੂਲੀ ਬੱਚੇ ਨੂੰ ਹੋਇਆ monkey pox…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ 'ਚ monkey pox ਦਾ ਪਹਿਲਾ ਮਾਮਲਾ ਸਾਮਣੇ ਆਇਆ ਹੈ। ਮੋਹਾਲੀ ਤੇ ਯਾਦਵਿੰਦਰ ਪੁਬ੍ਲਿਕ ਸਕੂਲ ਦੇ ਬੱਚੇ ਵਿੱਚ ਮੰਕੀਪਾਕਸ ਪਾਇਆ ਗਿਆ ਹੈ। ਇਸ ਨਾਲ ਬਾਕੀ ਬੱਚਿਆਂ 'ਚ ਵੀ ਦਹਿਸ਼ਤ ਫੈਲ ਗਈ ਹੈ । ਦੱਸ ਦਈਏ ਸਕੂਲ ਪ੍ਰਸ਼ਾਸਨ ਨੇ ਕੁਝ ਬੱਚਿਆਂ ਦੀਆ ਕਲਾਸਾਂ ਆਨਲਾਈਨ ਕਰ ਦਿੱਤਾ ਹਨ। ਜਦੋ ਕਿ ਬਾਕੀ ਕਲਾਸਾਂ ਨੇ ਵਿਦਿਆਰਥੀਆਂ ਨੂੰ ਸਕੂਲ 'ਚ ਬੁਲਾਇਆ ਗਿਆ ਹੈ।


ਇਸ ਬਾਰੇ ਵਿਦਿਆਰਥੀਆਂ ਦੇ ਪਰਿਵਾਰ ਨੂੰ ਸੂਚਨਾ ਦੇ ਦਿੱਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਚੋਥੀ ਜਮਾਤ ਦੇ ਵਿਦਿਆਰਥੀ ਦੀ monkey pox ਦੀ ਰਿਪੋਟ ਪਾਜ਼ੇਟਿਵ ਆਈ ਹੈ। ਇਸ ਲਈ ਬਾਕੀ ਬੱਚਿਆਂ ਦੀ ਆਨਲਾਈਨ ਪੜਾਈ ਕਰਵਾਈ ਜਾਵੇਗੀ। ਆਨਲਾਈਨ ਕਲਾਸਾਂ 23 ਜੁਲਾਈ ਤੱਕ ਹੀ ਰਹਿਣ ਗਿਆ।