‘ਜਿਨਸੀ ਸ਼ੋਸ਼ਣ’ ਮਾਮਲੇ ‘ਚ ਦੋਸ਼ੀ ਦੇ ਘਰ ਲੋਕਾਂ ਨੇ ਲਗਾਈ ਅੱਗ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੇਰਲ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਜਿਨਸੀ ਸੋਸ਼ਣ ਦੇ ਇਕ ਦੋਸ਼ੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਇਸ ਮਾਮਲੇ ਨੂੰ ਲੈ ਕੇ ਦੋਸ਼ੀ ਤੇ ਗੁੱਸੇ 'ਚ ਲੋਕਾਂ ਨੇ ਉਸ ਦੇ ਘਰ ਵਿੱਚ ਅੱਗ ਲੱਗਾ ਦਿੱਤੀ। ਪੁਲਿਸ ਨੂੰ ਜਦੋ ਇਸ ਮਾਮਲੇ ਦੀ ਸੂਚਨਾ ਮਿਲੀ ਮੌਕੇ 'ਤੇ ਪੁਲਿਸ ਨੇ ਪਹੁੰਚ ਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਨਾਬਾਲਗ ਕੁੜੀ ਨਾਲ 'ਜਿਨਸੀ ਸੋਸ਼ਣ' ਕਰਨ ਦੇ ਮਾਮਲੇ 'ਚ ਦੋਸ਼ੀਆ ਮਜੀਦ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੇਰ ਰਾਤ ਦੇ ਕਰੀਬ ਲੋਕਾਂ ਨੇ ਦੋਸ਼ੀ ਮਜੀਦ ਦੇ ਘਟ ਨੂੰ ਅੱਗ ਲੱਗਾ ਦਿੱਤੀ। ਦੋਸ਼ੀ ਦਾ ਸਾਰਾ ਘਰ ਸੜ ਕੇ ਸੁਆਹ ਹੋ ਗਿਆ ਹੈ ।