ਸੱਭਿਆਚਾਰਕ ਪ੍ਰੋਗਰਾਮ ‘ਚ ਪੰਜਾਬੀਆਂ ਦੇ ਢੋਲ ਦੇ ਡੱਗੇ ‘ਤੇ ਨੱਚੇ ਇਟਾਲੀਅਨ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤੀ ਸੱਭਿਆਚਾਰ, ਭਾਰਤੀ ਵਿਰਸਾ, ਸਿੱਖ ਧਰਮ ਤੇ ਭਾਰਤੀ ਉਤਸਵਾਂ ਤੋਂ ਇਟਾਲੀਅਨ ਲੋਕਾਂ ਨੂੰ ਡੂੰਘਾਈ ਵਿੱਚ ਜਾਣੂ ਕਰਵਾਉਣ ਹਿੱਤ ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ ਦੇ ਸ਼ਹਿਰ ਪੁਨਤੀਨੀਆਂ ਵਿਖੇ ਇੱਥੋਂ ਦੇ ਭਾਰਤੀ ਭਾਈਚਾਰੇ ਵੱਲੋਂ ਇਟਾਲੀਅਨ ਭਾਈਚਾਰੇ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ।

ਇਸ ਮੌਕੇ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਭੰਗੜਾ ਇਟਾਲੀਅਨ ਲੋਕਾਂ ਦੀ ਵਿਸੇ਼ਸ ਖਿੱਚ ਦਾ ਕੇਂਦਰ ਰਿਹਾ ਤੇ ਡੱਗੇ ਦੀ ਧਮਕ 'ਤੇ ਇਟਾਲੀਅਨ ਲੋਕਾਂ ਨੇ ਵੀ ਪੈਰ ਥਿਰਕਾਏ। ਨੰਨੇ ਮੁੰਨੇ ਭਾਰਤੀ ਤੇ ਇਟਾਲੀਅਨ ਸਕੂਲੀ ਬੱਚਿਆਂ ਵੱਲੋਂ ਰੂਹ ਲਗਾਕੇ ਇਸ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ ਗਈ ਜਿਹੜੀ ਕਿ ਸਮੁੱਚੇ ਪ੍ਰਬੰਧਕੀ ਢਾਂਚੇ ਲਈ ਕਾਬਲੇ ਤਾਰੀਫ਼ ਸੀ।