ਫ਼ਿਲਮ ‘ਪੁਸ਼ਪਾ ਦਾ ਬੁਖ਼ਾਰ’ ਅਜਿਹਾ ਚੜ੍ਹਿਆ ਪੇਪਰ ’ਚ ਵਿਦਿਆਰਥੀ ਨੇ ਲਿਖਿਆ- ‘ਅਪੁਨ ਲਿਖੇਗਾ ਨਹੀਂ’

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੱਲੂ ਅਰਜੁਨ ਅਤੇ ਰਸ਼ਿਮਕਾ ਮੰਦਾਨਾ ਦੀ ਤੇਲਗੂ ਫ਼ਿਲਮ ‘ਪੁਸ਼ਪਾ ਦਿ ਰਾਈਜ਼ ਜਦੋਂ ਤੋਂ ਰਿਲੀਜ਼ ਹੋਈ ਹੈ, ਉਦੋਂ ਤੋਂ ਹੀ ਇਸ ਦਾ ਖ਼ੁਮਾਰ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਪੱਛਮੀ ਬੰਗਾਲ ਦੇ ਇਕ 10ਵੀਂ ਦੇ ਵਿਦਿਆਰਥੀ ’ਤੇ ਪੁਸ਼ਪਾ ਦਾ ਬੁਖ਼ਾਰ ਅਜਿਹਾ ਚੜ੍ਹਿਆ ਕਿ ਉਸ ਨੇ ਆਪਣੇ ਪੇਪਰ ਦੀ ਆਸਰ ਸ਼ੀਟ ’ਚ ਪੁਸ਼ਪਾ ਫਿਲਮ ਦਾ ਡਾਇਲਾਗ ਲਿਖ ਦਿੱਤਾ।

ਇਸ ਵਿਦਿਆਰਥੀ ਦੀ ਆਸਰ ਸ਼ੀਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਨੂੰ ਵੇਖ ਕੇ ਯੂਜ਼ਰਸ ਦਾ ਦਿਮਾਗ ਹਿੱਲ ਗਿਆ ਹੈ ਅਤੇ ਇਸ ਨੂੰ ਮਜ਼ਾਕ ਵਜੋਂ ਸਾਂਝਾ ਕੀਤਾ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਆਸਰ ਸ਼ੀਟ ’ਤੇ ਲਿਖਿਆ ਹੋਇਆ ਹੈ, 'ਪੁਸ਼ਪਾ, ਪੁਸ਼ਪਾ ਰਾਜ, ਅਪੁਨ ਲਿਖੇਗਾ ਨਹੀਂ'।