ਲੁੱਟ ਦੀ ਵਾਰਦਾਤ; ਇਕ ਪਰਿਵਾਰ ਤੋਂ ਲੱਖਾਂ ਦਾ ਸੋਨਾ ‘ਤੇ ਕੈਸ਼ ਲੈ ਕੇ ਲੁਟੇਰੇ ਹੋਏ ਫ਼ਰਾਰ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਦੇ ਮਾਲ ਰੋਡ ’ਤੇ 5 ਨੌਜਵਾਨਾਂ ਵਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਲੁਟੇਰੇ ਘਰ ਜਾ ਰਹੇ ਇਕ ਪਰਿਵਾਰ ਤੋਂ ਸੋਨੇ ਦੇ ਸਾਰੇ ਗਹਿਣੇ 'ਤੇ ਪੈਸੇ ਲੁੱਟ ਕੇ ਫ਼ਰਾਰ ਹੋ ਗਏ। ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਘਰ ਮਾਲ ਰੋਡ ’ਤੇ ਹੈ।

ਉਨ੍ਹਾਂ ਦੱਸਿਆ ਕਿ ਇਸ ਦੌਰਾਨ ਇਕ ਕਾਰ ’ਚ ਸਵਾਰ ਪੰਜ ਸਾਡੇ ਕੋਲ ਨੌਜਵਾਨ ਆ ਗਏ, ਜਿਨ੍ਹਾਂ ਨੇ ਸਾਨੂੰ ਘਰ ਦੇ ਬਾਹਰ ਰੋਕ ਲਿਆ 'ਤੇ ਸਾਡੇ ’ਤੇ ਪਿਸਤੌਲ ਤਾਣ ਦਿੱਤੀ। ਲੁਟੇਰਿਆਂ ਨੇ ਮਾਰਨ ਦੀ ਧਮਕੀ ਦੇ ਕੇ ਸਾਡੇ ਤੋਂ ਸੋਨੇ ਦੀ ਚੈਨ, ਕੜੇ, ਅੰਗੂਠੀਆਂ, ਕੰਗਣ ਅਤੇ ਪਰਸ ਆਦਿ ਸਭ ਕੁੱਝ ਲੁੱਟ ਲਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।