ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ; ਸਾਬਕਾ ਆਈਪੀਐੱਸ ਅਧਿਕਾਰੀ ਦੇ ਘਰੋਂ 5.77 ਕਰੋੜ ਰੁਪਏ ਬਰਾਮਦ

by jaskamal

ਨਿਊਜ਼ ਡੈਸਕ (ਜਸਮਕਲ) : ਇਨਕਮ ਟੈਕਸ ਵਿਭਾਗ ਨੇ ਨੋਇਡਾ 'ਚ ਇਕ ਸੇਵਾਮੁਕਤ ਆਈਪੀਐੱਸ ਅਧਿਕਾਰੀ ਦੇ ਟਿਕਾਣਿਆਂ 'ਤੇ ਛਾਪੇਮਾਰੀ ਕਰ ਕੇ ਲਗਪਗ 5.77 ਕਰੋੜ ਰੁਪਏ ਬਰਾਮਦ ਕੀਤੇ ਹਨ। ਆਈਟੀ ਅਧਿਕਾਰੀਆਂ ਨੇ ਸੈਕਟਰ 50 ਸਥਿਤ ਸਾਬਕਾ ਆਈਪੀਐੱਸ ਅਧਿਕਾਰੀ ਦੀ ਰਿਹਾਇਸ਼ 'ਤੇ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ ਨਕਦ ਰਾਸ਼ੀ ਬਰਾਮਦ ਕੀਤੀ ਹੈ।

ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਨਕਦੀ ਬਰਾਮਦ ਕੀਤੀ ਗਈ ਸੀ, ਜਿਸ ਨੂੰ ਸ਼ੁਰੂ 'ਚ ਇਕ ਸਰਵੇਖਣ ਮੁਹਿੰਮ ਕਿਹਾ ਜਾਂਦਾ ਸੀ, ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ 2,000 ਰੁਪਏ, 500 ਰੁਪਏ ਤੇ 200 ਰੁਪਏ ਦੀਆਂ ਨਗਦੀ ਮੁਦਰਾਵਾਂ ਨੂੰ ਅਹਾਤੇ 'ਚ ਬਣਾਏ ਗਏ ਨਿੱਜੀ ਲਾਕਰਾਂ 'ਚ ਪਾਇਆ ਗਿਆ ਹੈ। ਕਾਰਵਾਈ ਯੋਗ ਖੁਫੀਆ ਜਾਣਕਾਰੀ" ਇਕੱਠੀ ਕਰਨ ਤੋਂ ਬਾਅਦ 30 ਜਨਵਰੀ ਨੂੰ ਤਲਾਸ਼ੀ ਮੁਹਿੰਮ ਚਲਾਈ ਗਈ ਸੀ ਤੇ ਕਾਰਵਾਈ ਜਾਰੀ ਹੈ।

ਸੇਵਾਮੁਕਤ ਭਾਰਤੀ ਪੁਲਿਸ ਸੇਵਾ (ਆਈਪੀਐੱਸ) ਅਧਿਕਾਰੀ, ਜੋ ਕਿ ਉੱਤਰ ਪ੍ਰਦੇਸ਼ ਕੇਡਰ ਤੋਂ ਹੈ, ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਕੁਝ ਵੀ ਗਲਤ ਕੀਤਾ ਗਿਆ ਸੀ। ਸਾਬਕਾ ਆਈਪੀਐੱਸ ਅਧਿਕਾਰੀ ਦੀ ਰਿਹਾਇਸ਼ ਦੇ ਬੇਸਮੈਂਟ 'ਚੋਂ ਇਕ ਫਰਮ ਚਲਾਈ ਜਾ ਰਹੀ ਸੀ। ਆ ਰਹੀਆਂ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਆਈਟੀ ਵਿਭਾਗ ਨੇ ਅਜੇ ਕੇਸ ਦਰਜ ਕਰਨਾ ਹੈ। ਇਹ ਪਤਾ ਲਗਾਉਣ ਲਈ ਜਾਂਚ ਜਾਰੀ ਹੈ ਕਿ ਕੀ ਲਾਕਰਾਂ ਦਾ 'ਬੇਨਾਮੀ ਜਾਇਦਾਦ' ਨਾਲ ਕੋਈ ਸਬੰਧ ਹੈ ਜਾਂ ਨਹੀਂ।