ਭਾਰਤ ਚੀਨੀ ਸਮਾਰਟਫੋਨ ਕੰਪਨੀਆਂ ‘ਤੇ ਲੱਗਾ ਸਕਦਾ ਹੈ ਪਾਬੰਦੀਆਂ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤ 'ਚ ਪਹਿਲਾ ਹੀ ਚੀਨੀ ਐਪਸ ਨੂੰ ਬੈਨ ਕਰ ਦਿੱਤਾ ਗਿਆ ਸੀ। ਹੁਣ ਚੀਨੀ ਸਮਾਰਟਫੋਨ ਕੰਪਨੀਆਂ ਨੂੰ ਵੀ ਭਾਰਤ ਵਲੋਂ ਵੱਡਾ ਝਟਕਾ ਲੱਗ ਸਕਦਾ ਹੈ। ਦੱਸ ਦਈਏ ਕਿ ਚੀਨੀ ਸਮਾਰਟਫੋਨ ਤੇ ਵੀ ਸਟ੍ਰਾਈਕ ਕਰਨ ਦੀ ਤਿਆਰੀ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰਤ ਆਪਣੇ ਘਰੇਲੂ ਉਦਯੋਗ ਨੂੰ ਕਿਕ ਸਟਾਟਰ ਕਰਨ ਲਈ ਚੀਨੀ ਸਮਾਰਟਫੋਨ ਨਿਰਮਾਤਾਵਾਂ ਵਲੋਂ 12,000 ਰੁਪਏ ਤੋਂ ਘੱਟ ਕੀਮਤ ਵਾਲੇ ਡਿਵਾਈਸ ਤੇ ਪਾਬੰਦੀ ਲਗਾ ਸਕਦਾ ਹੈ। ਭਾਰਤ ਵਿੱਚ ਐਂਟਰੀ ਲੈਵਲ ਦੇ ਮਾਰਕੀਟ ਤੋਂ ਬਾਹਰ ਕੀਤੇ ਜਾਣ ਤੇ ਸ਼ਾਓਸੀ ਤੇ ਉਸ ਦੇ ਨਾਲ ਦੀਆਂ ਹੋਰ ਕੰਪਨੀਆਂ ਨੂੰ ਵੀ ਵੱਡਾ ਨੁਕਸਾਨ ਹੋ ਸਕਦਾ ਹੈ।

2022 ਤੱਕ ਦੀ ਤਿਮਾਹੀ ਵਿੱਚ 150 ਡਾਲਰ ਤੋਂ ਘੱਟ ਦੇ ਸਮਾਰਟਫੋਨ ਦੀ ਇਕ ਤਿਹਾਈ ਹਿੱਸੇਦਾਰੀ ਸੀ ਤੇ ਇਸ ਵਿੱਚ ਚੀਨੀ ਸਮਾਰਟਫੋਨ ਕੰਪਨੀਆਂ ਦੀ ਹਿੱਸੇਦਾਰੀ 80 ਫੀਸਦੀ ਹੈ। ਜ਼ਿਕਰਯੋਗ ਹੈ ਕਿ ਭਾਰਤ ਨੇ ਚੀਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਲੱਦਾਖ ਸਰਹੱਦ ਤੋਂ ਦੂਰ ਰੱਖਣ ਆਪਣੇ ਲੜਾਕੂ ਜਹਾਜ਼ ਚੀਨ ਤੇ ਤਾਇਵਾਨ ਵਿੱਚ ਜੰਗ ਦਾ ਮਾਹੌਲ ਬਣਿਆ ਹੋਇਆ ਹੈ। ਪਹਿਲਾ ਰੂਸ ਤੇ ਯੂਕੇਨ ਵਿਚ ਜੰਗ ਦੇਖਣ ਨੂੰ ਮਿਲੀ ਸੀ। ਜਿਸ ਤੋਂ ਬਾਅਦ ਚੀਨ ਨੇ ਤਾਇਵਾਨ ਤੇ 11 ਮਿਜ਼ਾਇਲਾਂ ਦਾਗੀਆਂ ਹਨ। ਇਸ ਜੰਗ ਨਾਲ ਭਾਰਤ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ।

ਇਸ ਮਾਮਲੇ ਨੂੰ ਲੈ ਕੇ ਭਾਰਤ ਨੇ ਚੀਨ ਨਾਲ ਮਿਲਟਰੀ ਪੱਧਰ ਦੀ ਮੀਟਿੰਗ ਵੀ ਬੁਲਾਈ ਸੀ। ਇਹ ਮੀਟਿੰਗ ਫੋਜੀ ਮੇਜਰ ਜਨਰਲ ਦੀ ਅਗਵਾਈ ਵਿੱਚ ਹੋਈ ਸੀ। ਇਸ ਮੀਟਿੰਗ ਦੌਰਾਨ ਭਾਰਤ ਨੇ ਸਪਸ਼ੱਟ ਕੀਤਾ ਕਿ ਜਹਾਜ਼ ਉਡਾਣ ਭਰਦੇ ਸਮੇ ਆਪਣੀ ਹੱਦ ਵਿੱਚ ਹੀ ਰਹਿਣ ਜੇਕਰ ਚੀਨ ਤੇ ਤਾਇਵਾਨ ਦੀ ਜੰਗ ਹੁੰਦੀ ਹੈ ਤਾਂ ਇਸ ਸਭ ਵਿੱਚ ਭਾਰਤ ਨੂੰ ਸਭ ਤੋਂ ਵੱਧ ਨੁਕਸਾਨ ਹੋ ਸਕਦਾ ਹੈ। ਭਾਰਤੀ ਅਰੋਮੋਟਿਵ ਇੰਡਸਟਰੀ ਸਭ ਤੋਂ ਵੱਧ ਚੀਨ ਤੋਂ ਇੰਪੋਰਟ ਕਰਦੀ ਹੈ। ਭਾਰਤ ਵਲੋਂ ਪਿਛਲੇ ਸਾਲ 19 ਕਰੋੜ ਰੁਪਏ ਦੇ ਆਟੋ ਪਾਰਟਸ ਦਰਾਮਦ ਕੀਤੇ ਗਏ ਹਨ ।

ਜਾਪਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਗੰਭੀਰ ਸਮੱਸਿਆ ਹੈ ਜੋ ਸਾਡੀ ਰਾਸ਼ਟਰੀ ਸੁਰਖਿਆ ਤੇ ਸਾਡੇ ਨਾਗਰਿਕ ਦੀ ਸੁਰੱਖਿਆ ਨੂੰ ਪ੍ਰਭਾਵਿਤ ਕਰਦੀ ਹੈ । ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਚੋ 5 ਮਿਜ਼ਾਇਲਾਂ ਜਾਪਾਨ ਦੇ ਐਕਸਕਲੁਸਿਵ ਜ਼ੋਨ ਈਈਜੈਡ ਵਿੱਚ ਵੀ ਡਿੱਗਿਆ ਸੀ । ਦੱਸ ਦਈਏ ਕਿ ਅਮਰੀਕੀ ਸਪੀਕਰ ਨੈਨਸੀ ਪੇਲੋਸੀ ਦੇ ਤਾਇਵਾਨ ਦੌਰੇ ਤੋਂ ਬਾਅਦ ਚੀਨ ਨੇ ਤਾਇਵਾਨ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸੀ। ਉਸ ਤੋਂ ਬਾਅਦ ਦੀ ਫੋਜ ਨੇ ਤਾਇਵਾਨ ਨੂੰ ਘੇਰ ਕੇ ਕਈ ਮਿਜ਼ਾਇਲਾਂ ਦਾਗੀਆਂ ਸੀ।