ਭਾਰਤੀ ਟੇਬਲ ਟੈਨਿਸ ਖਿਡਾਰੀ ਦੀ ਸੜਕ ਹਾਦਸੇ ‘ਚ ਮੌਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤਾਮਿਲਨਾਡੂ ਦੇ ਰਹਿਣ ਵਾਲੇ ਨੌਜਵਾਨ ਭਾਰਤੀ ਟੇਬਲ ਟੈਨਿਸ ਖਿਡਾਰੀ ਵਿਸ਼ਵ ਦੀਨਦਿਆਲਨ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਦੀਨਦਿਆਲਨ ਦੀ ਉਮਰ 18 ਸਾਲ ਸੀ। ਉਹ 83ਵੀਂ ਸੀਨੀਅਰ ਨੈਸ਼ਨਲ ਅਤੇ ਅੰਤਰ-ਰਾਜੀ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਸ਼ਿਲਾਂਗ ਜਾ ਰਹੇ ਸਨ।

ਉਹ ਆਪਣੇ ਤਿੰਨ ਸਾਥੀਆਂ ਨਾਲ ਕਾਰ 'ਚ ਗੁਹਾਟੀ ਤੋਂ ਸ਼ਿਲਾਂਗ ਜਾ ਰਹੇ ਸਨ, ਜਦੋਂ ਉਲਟ ਦਿਸ਼ਾ ਤੋਂ ਆ ਰਹੇ ਇਕ 12 ਪਹੀਆ ਟ੍ਰੇਲਰ ਨੇ ਕਾਰ ਨੂੰ ਟੱਕਰ ਮਾਰ ਦਿੱਤੀ ਅਤੇ ਟ੍ਰੇਲਰ ਖੱਡ 'ਚ ਡਿੱਗ ਗਿਆ। ਟੇਬਲ ਟੈਨਿਸ ਫੈਡਰੇਸ਼ਨ ਆਫ ਇੰਡੀਆ ਦੇ ਇੱਕ ਬਿਆਨ ਅਨੁਸਾਰ, ਡਰਾਈਵਰ ਦੀ ਮੌਕੇ 'ਤੇ ਮੌਤ ਹੋ ਗਈ, ਜਦੋਂ ਕਿ ਦੀਨਦਿਆਲਨ ਨੂੰ ਸਿਵਲ ਹਸਪਤਾਲ ਵਿੱਚ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ। ਦੀਨਦਿਆਲਨ ਇੱਕ ਉਭਰਦੇ ਖਿਡਾਰੀ ਸਨ ਅਤੇ ਉਨ੍ਹਾਂ ਨੇ ਕਈ ਰੈਂਕਿੰਗ ਪੱਧਰ ਦੇ ਖ਼ਿਤਾਬ ਜਿੱਤੇ ਸਨ।