ਜੇਲ੍ਹ ‘ਚ ਕੈਦੀਆਂ ਦੇ ਦੋ ਧਿਰਾਂ ਵਿੱਚ ਝੜਪ, 2 ਮੁਲਾਜ਼ਮ ਹੋਏ ਜ਼ਖਮੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ੍ਰੀ ਮੁਕਤਸਰ ਸਾਹਿਬ ਜੇਲ੍ਹ ਅੰਦਰ ਕੈਦੀਆਂ ਦੇ 2 ਗਰੁੱਪਾਂ ਵੱਲੋਂ ਭਿੜਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਜੇਲ੍ਹ ਸ੍ਰੀ ਮੁਕਤਸਰ ਸਾਹਿਬ ਵਿਖੇ 2 ਗਰੁੱਪ ਆਪਸ 'ਚ ਲੜ ਪਏ। ਇਸ ਦੌਰਾਨ 2 ਜੇਲ੍ਹ ਮੁਲਾਜ਼ਮ ਸੁਖਵਿੰਦਰ ਸਿੰਘ ਅਤੇ ਜਸਵੀਰ ਸਿੰਘ ਦੇ ਵੀ ਸੱਟਾਂ ਲੱਗ ਗਈਆਂ। ਦੋਹਾਂ ਗਰੁੱਪਾਂ ਦੀ ਲੜਾਈ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆ ਸਕਿਆ ਹੈ। ਫਿਲਹਾਲ ਜੇਲ੍ਹ ਦੇ ਸਹਾਇਕ ਸੁਪਰੀਡੈਂਟ ਤਰਸੇਮ ਸਿੰਘ ਦੇ ਬਿਆਨਾਂ 'ਤੇ 9 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।