ਪਿਓ ਦੀ ਹੈਵਾਨੀਅਤ ਗਲ ’ਚ ਕੱਪੜਾ ਪਾ ਕੁੱਟੀ 8 ਸਾਲਾ ਮਾਸੂਮ ਧੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਠਿੰਡਾ ਦੇ ਰਾਮਪੁਰਾ ਹਲਕੇ ਤੋਂ ਇਕ ਹੈਵਾਨ ਪਿਤਾ ਦੀ ਹੈਵਾਨੀਅਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਜੰਮ ਕੇ ਵਾਇਰਲ ਹੋ ਰਹੀਆਂ ਹਨ। ਇਸ ਵੀਡੀਓ ’ਚ ਇਕ ਪਿਤਾ ਆਪਣੀ ਅੱਠ ਸਾਲ ਧੀ ਨੂੰ ਗਲ ’ਚ ਕੱਪੜਾ ਪਾ ਕੇ ਜ਼ਮੀਨ ’ਤੇ ਖਿੱਚ ਧੂਹ ਕਰ ਰਿਹਾ ਹੈ।

ਜਾਣਕਾਰੀ ਅਨੁਸਾਰ ਦੋਸ਼ੀ ਪਿਤਾ ਦਾ ਨਾਮ ਨਿਰਮਲ ਸਿੰਘ ਹੈ। ਇਸ ਦੀ ਪਤਨੀ ਰਾਜਵਿੰਦਰ ਕੌਰ ਦੋ ਮਹੀਨੇ ਪਹਿਲਾਂ ਘਰੋਂ ਲੜਾਈ ਕਰਕੇ ਪਤੀ ਨੂੰ ਛੱਡ ਕੇ ਚਲੀ ਗਈ ਸੀ ਤੇ ਉਸ ਨੇ ਅਚਾਨਕ ਆਪਣੀ ਅੱਠ ਸਾਲ ਦੀ ਮਾਸੂਮ ਨੂੰ ਕੁੱਟਦੇ ਆਪਣੇ ਪਤੀ ਨਿਰਮਲ ਸਿੰਘ ਦਾ ਇਕ ਵੀਡੀਓ ਦੇਖਿਆ।

ਪੁਲਿਸ ਨੇ ਦੋਸ਼ੀ ਪਿਤਾ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਕ ਪਿਤਾ ਆਪਣੀ ਲੜਕੀ ਦਾ ਗਲ ਘੁੱਟਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਉਸ ਨੂੰ ਜ਼ਮੀਨ ’ਤੇ ਘਸੀਟ ਕੇ ਕੁੱਟਮਾਰ ਵੀ ਕੀਤੀ ਜਾ ਰਹੀ ਹੈ ।