
ਨਿਊਜ਼ ਡੈਸਕ : ਇਟਲੀ ਦੇ ਉੱਤਰ-ਪੱਛਮੀ ਬੰਦਰਗਾਹ ਸ਼ਹਿਰ ਜੀਨੋਆ ਦੇ ਪੁਲਸ ਅਧਿਕਾਰੀ ਮੰਗਲਵਾਰ ਨੂੰ 14 ਪਾਕਿਸਤਾਨੀ ਨਾਗਰਿਕਾਂ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨ ਦੀ ਤਿਆਰੀ ਕਰ ਰਹੇ ਹਨ। ਇਹ ਪਾਕਿਸਤਾਨੀ ਨਾਗਰਿਕ ਸਤੰਬਰ 2020 'ਚ ਪੈਰਿਸ ਸਥਿਤ ਸ਼ਾਰਲੀ ਹੇਬਦੋ ਮੈਗਜ਼ੀਨ ਦੇ ਬਾਹਰ ਦੋ ਲੋਕਾਂ 'ਤੇ ਚਾਕੂ 'ਤੇ ਹਮਲਾ ਕਰਨ ਵਾਲੇ ਪਾਕਿਸਾਤਨੀ ਨਾਗਰਿਕ ਨਾਲ ਸਬੰਧਤ ਹਨ।
ਅੱਤਵਾਦ-ਰੋਕੂ ਜਾਂਚਕਰਤਾਵਾਂ ਨੇ ਇਕ ਬਿਆਨ 'ਚ ਕਿਹਾ ਕਿ ਇਨ੍ਹਾਂ ਸਾਰੇ ਸ਼ੱਕੀਆਂ 'ਤੇ ਇਕ ਅੰਤਰਰਾਸ਼ਟਰੀ ਅੱਤਵਾਦ ਸੰਗਠਨ ਨਾਲ ਜੁੜੇ ਹੋਣ ਅਤੇ ਪਾਕਿਸਤਾਨੀ ਹਲਮਾਵਰ ਜ਼ਹੀਰ ਹਸਨ ਮਹਿਮੂਦ ਨਾਲ ਸਿੱਧੇ ਸੰਪਰਕ 'ਚ ਰਹਿਣ ਦਾ ਦੋਸ਼ ਹੈ। ਮਹਿਮੂਦ (27) ਫ਼ਿਲਹਾਲ ਫਰਾਂਸ ਦੀ ਹਿਰਾਸਤ 'ਚ ਹੈ। ਉਸ ਨੇ ਜਾਂਚਕਰਤਾਵਾਂ ਨੂੰ ਦੱਸਿਆ ਹੈ ਕਿ ਉਸ ਨੇ ਮੈਗਜ਼ੀਨ 'ਚ ਪੈਗੰਬਰ ਮੁਹੰਮਦ ਦੀ ਤਸਵੀਰ ਬਣਾਏ ਜਾਣ ਕਾਰਨ ਗੁੱਸਾ 'ਚ ਇਸ ਹਮਲੇ ਨੂੰ ਅੰਜਾਮ ਦਿੱਤਾ ਹੈ।