ਜਥੇਦਾਰ ਤੇ SGPC ਪ੍ਰਧਾਨ ਨੇ ਆਸਟਰੀਆ ’ਚ ਸਿੱਖ ਧਰਮ ਰਜਿਸਟਰਡ ਹੋਣ ਤੇ ਸੰਗਤ ਨੂੰ ਦਿੱਤੀ ਵਧਾਈ

by vikramsehajpal

ਅੰਮ੍ਰਿਤਸਰ (ਐਨ.ਆਰ.ਆਈ. ਮੀਡਿਆ) : ਸਿੱਖ ਧਰਮ ਜੋ ਕੇ ਤਿਆਗ, ਭਾਵਨਾ, ਸ਼ਰਧਾ,ਪ੍ਰੇਮ, ਜ਼ਜਬਾਤ ਤੇ ਸਿਧਾਂਤਾਂ ਦੀ ਤਸਵੀਰ ਪੇਸ਼ ਕਰਦਾ ਹੈ। ਭਾਵੇਂ ਕਿ ਸਿੱਖੀ ਸਿਧਾਂਤਾਂ ਨੂੰ ਮੰਨਣ ਵਾਲੇ ਲੋਕਾਂ ਦੀ ਗਿਣਤੀ ਵਿਸ਼ਵ ਵਿੱਚ ਬਹੁਤ ਘੱਟ ਹੈ ਫਿਰ ਵੀ ਦੁਨੀਆਂ ਦੇ ਲਗਭਗ ਸਾਰੇ ਦੇਸ਼ਾਂ ਵਿੱਚ ਸਿੱਖ ਆਪਣੀ ਬਹਾਦਰੀ, ਇਮਾਨਦਾਰੀ ਕਰਕੇ ਝੰਡੇ ਗੱਡ ਰਹੇ ਹਨ।

SGPC ਦੇ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਸਿੱਖ ਸੰਗਤ ਨੂੰ ਵਧਾਈ
ਇਸੇ ਤਹਿਤ ਹੀ ਸਿੱਖਾਂ ਵੱਲੋਂ ਆਪਣੀ ਮਿਹਨਤ ਤੇ ਜਜ਼ਬੇ ਦੇ ਬਲਬੂਤੇ ਆਸਟਰੀਆ ਦੇਸ਼ ਵਿੱਚ ਵੀ ਨਾਂਂਅ ਕਮਾਇਆ ਹੈ ਤੇ ਹੁਣ ਉਥੇ ਸਿੱਖ ਧਰਮ ਰਜਿਸਟਰਡ ਹੋ ਗਿਆ ਹੈ। ਆਸਟਰੀਆ ਦੇਸ਼ ਯੂਰਪ ਦਾ ਇੱਕ ਨਾਮਵਰ ਦੇਸ਼ ਹੈ, ਇਸ ਦੇਸ਼ ਵਿੱਚ ਰਜਿਸਟਰੇਸ਼ਨ ਮਿਲਣ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਿੱਖ ਸੰਗਤਾਂ ਨੂੰ ਵਧਾਈ ਦਿੱਤੀ ਹੈ।
ਇੱਥੇ ਇਹ ਵੀ ਜਿਕਰਯੋਗ ਹੈ ਕਿ ਸਿੱਖ ਧਰਮ ਨੂੰ ਆਸਟਰੀਆ ਵਿਚ ਰਜਿਸਟਰ ਕਰਵਾਉਣ ਲਈ 2019 ਤੋਂ ਕਾਰਵਾਈ ਸ਼ੁਰੂ ਕੀਤੀ ਗਈ ਤੇ 2020 ਵਿੱਚ ਸਿੱਖ ਧਰਮ ਨੂੰ ਰਜਿਸਟਰਡ ਕਰ ਦਿੱਤਾ ਗਿਆ ਅਤੇ ਹੁਣ ਸਿੱਖ ਆਪਣੇ ਹਰ ਪ੍ਰਕਾਰ ਦੇ ਦਸਤਾਵੇਜ਼ਾਂ ਵਿੱਚ ਸਿੱਖ ਧਰਮ ਲਗਵਾ ਸਕਦੇ ਹਨ।