ਸਿਰਸਾ ਡੇਰੇ ‘ਚ ਸਿਆਸੀ ਨੁਮਾਇੰਦਿਆਂ ਦੀ ਫੇਰੀ ‘ਤੇ ਬੋਲੇ ਜਥੇਦਾਰ, ‘ਸੱਤਾ ਲਈ ਅਪਰਾਧੀ ਧੜੇ ਕੋਲ ਵੋਟ ਮੰਗਣ ਜਾਣਾ ਗਲਤ’

by jaskamal

ਨਿਊਜ਼ ਡੈਸਕ, ਚੰਡੀਗੜ੍ਹ : ਪੰਜਾਬ 'ਚ ਚੋਣਾਂ ਦਾ ਦੌਰ ਸ਼ੁਰੂ ਹੋਣ ਨਾਲ ਡੇਰਿਆਂ 'ਚ ਵੀ ਸਰਗਰਮੀਆਂ ਵੱਧਣ ਲੱਗੀਆਂ ਹਨ। ਇਸ ਮਾਹੌਲ 'ਚ ਖਾਸ ਕਰ ਡੇਰਾ ਸਿਰਸਾ ਦੇ ਨਾਮ ਚਰਚਾ ਘਰਾਂ 'ਚ ਇਕੱਠ ਹੋਣ ਲੱਗੇ ਹਨ। ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਨੇ ਇਨ੍ਹਾਂ ਨਾਮ ਚਰਚਾ ਘਰਾਂ 'ਚ ਕਾਂਗਰਸੀ ਆਗੂਆਂ ਦੇ ਸ਼ਾਮਲ ਹੋਣ ਦਾ ਦੋਸ਼ ਲਾਉਂਦਿਆਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਕਾਰਵਾਈ ਦੀ ਮੰਗ ਕੀਤੀ ਗਈ ਸੀ। ਹੁਣ ਇਸ ਮਾਮਲੇ 'ਚ ਖੁਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇਲ੍ਹ 'ਚ ਬੰਦ ਅਪਰਾਧੀ ਧੜੇ ਕੋਲ ਵੋਟਾਂ ਲਈ ਜਾਣਾ ਸਰਾਸਰ ਗਲਤ ਹੈ।

ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਵੋਟਾਂ ਲਈ ਡੇਰੇ ਦਾ ਸਹਾਰਾ ਲੈਣਾ ਨੈਤਿਕ ਤੌਰ 'ਤੇ ਗਲਤ ਹੈ। ਡੇਰਾ ਮੁਖੀ ਘਿਨੌਣੇ ਅਪਰਾਧਾਂ 'ਚ ਜੇਲ੍ਹ 'ਚ ਬੰਦ ਹੈ। ਸਿਰਸਾ ਡੇਰੇ ਤੇ ਨਾਮ ਚਰਚਾ 'ਚ ਕਈ ਸਿਆਸਤਦਾਨ ਪਹੁੰਚ ਰਹੇ ਹਨ। ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਵੀ ਨਾਮ ਚਰਚਾ ਚ ਪਹੁੰਚੇ ਸਨ।

ਇਸ ਮਾਮਲੇ 'ਚ ਬੀਤੇ ਦਿਨੀਂ ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਨੇ ਹੁਕਮਨਾਮਾ ਜਾਰੀ ਕੀਤਾ ਹੋਇਆ ਹੈ ਕਿ ਕੋਈ ਵੀ ਗੁਰੂ ਨਾਮ ਲੇਵਾ ਸ਼ਰਧਾਲੂ ਡੇਰਾ ਸੱਚਾ ਸੌਦਾ ਜਾਂ ਇਸਦੇ ਸ਼ਰਧਾਲੂਆਂ ਨਾਲ ਕੋਈ ਵਾਸਤਾ ਨਹੀਂ ਰੱਖੇਗਾ ਪਰ ਇਸਦੇ ਬਾਵਜੂਦ ਫਿਰੋਜ਼ਪੁਰ ਤੋਂ ਪਰਮਿੰਦਰ ਸਿੰਘ ਪਿੰਕੀ, ਫਾਜ਼ਿਲਾ ਤੋਂ ਦਵਿੰਦਰ ਸਿੰਘ ਘੁਬਾਇਆ ਤੇ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਵੀ ਡੇਰੇ ਵੱਲੋਂ ਆਯੋਜਿਤ ‘ਨਾਮ ਚਰਚਾ’ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕੀਤੀ। ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰ ਜੀ ਨੂੰ ਕਾਂਗਰਸੀ ਆਗੂਆਂ ਦੇ ਖਿਲਾਫ ਸਿੱਖਾਂ ਦੇ ਸਰਵ ਉਚ ਅਸਥਾਨ ਤੋਂ ਜਾਰੀ ਹੁਕਮਨਾਮੇ ਦੀ ਅਵੱਗਿਆ ਦੇ ਦੋਸ਼ਾਂ ਤਹਿਤ ਕਾਰਵਾਈ ਕਰਨ ਦੀ ਅਪੀਲ