ਕਬੱਡੀ ਖ਼ਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਭਰਾ ਨੂੰ ਮਿਲਣ ਲੱਗੀਆਂ ਜਾਨੋਂ ਮਾਰਨ ਦੀਆਂ ਧਮਕੀਆਂ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਬੱਡੀ ਖ਼ਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਮਗਰੋਂ ਹੁਣ ਉਨ੍ਹਾਂ ਦੇ ਵੱਡੇ ਭਰਾ ਅੰਗਰੇਜ਼ ਸਿੰਘ ਨੂੰ ਵਿਦੇਸ਼ਾਂ ’ਚ ਬੈਠੇ ਕੁਝ ਲੋਕਾਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਜਾ ਰਹੀਆਂ ਹਨ। ਇੰਟਰਨੈੱਟ ਕਾਲਿੰਗ ਰਾਹੀ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਜਾ ਰਹੀਆਂ ਹਨ। ਅੰਗਰੇਜ਼ ਸਿੰਘ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੰਦੀਪ ਦੇ ਕਤਲ ਸਬੰਧੀ ਜਿਹੜੇ ਵੀ ਗੈਂਗਸਟਰਾਂ ਅਤੇ ਕਾਤਲਾਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ, ਉਸ ਨੂੰ ਵਾਪਸ ਲੈ ਲਿਆ ਜਾਵੇ, ਨਹੀਂ ਤਾਂ ਉਹ ਵੀ ਅੰਜਾਮ ਭੁੱਗਤਣ ਲਈ ਤਿਆਰ ਰਹਿਣ। ਧਮਕੀ ’ਚ ਕਿਹਾ ਗਿਆ ਹੈ ਕਿ ਜੋ ਹਾਲ ਸੰਦੀਪ ਦਾ ਕੀਤਾ ਹੈ, ਉਹੀ ਹਾਲ ਹੁਣ ਉਨ੍ਹਾਂ ਦੇ ਭਰਾ ਅੰਗਰੇਜ਼ ਸਿੰਘ ਦਾ ਹੋਵੇਗਾ।

ਸੰਦੀਪ ਦੇ ਭਰਾ ਅੰਗਰੇਜ਼ ਸਿੰਘ ਨੇ ਦੱਸਿਆ ਕਿਉਨ੍ਹਾਂ ਦੇ ਵਟਸਐਪ ਨੰਬਰ ’ਤੇ ਕੈਨੇਡਾ ਬੈਠੇ ਵਿਅਕਤੀ ਹਰਮਨਜੀਤ ਸਿੰਘ ਕੰਗ ਵਾਸੀ ਕੈਨੇਡਾ ਦਾ ਫੋਨ ਆਇਆ। ਕਾਲ ਕਰਦਿਆਂ ਹਰਮਨਜੀਤ ਸਿੰਘ ਨੇ ਦੱਸਿਆ ਕਿ ਉਹ ਸੋਨਾਵਰ ਢਿੱਲੋਂ ਦਾ ਦੋਸਤ ਬੋਲ ਰਿਹਾ ਹੈ। ਤੁਸੀਂ ਬਾਜ਼ ਨਹੀਂ ਆਏ, ਤੁਹਾਨੂੰ ਇਸ ਦੇ ਬੁਰੇ ਨਤੀਜੇ ਭੁਗਤਣੇ ਪੈਣਗੇ। ਤੁੂੰ ਆਪਣੇ ਭਰਾ ਦਾ ਕੇਸ ਵਾਪਸ ਲੈ ਨਹੀਂ ਤਾਂ ਤੇਰਾ ਹਸ਼ਰ ਵੀ ਤੇਰੇ ਭਰਾ ਵਰਗਾ ਹੋਵੇਗਾ। ਇਸ ਦੇ ਬਾਅਦ ਗੰਦੀ ਸ਼ਬਦਾਵਲੀ ਦੀ ਵੀ ਵਰਤੋਂ ਕੀਤੀ ਗਈ।