‘ਅਗਨੀਪਥ’ ਦੇ ਸਮਰਥਨ ’ਚ ਆਈ ਕੰਗਨਾ ਰਣੌਤ, ਕਿਹਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੰਗਨਾ ਸਰਕਾਰ ਦਾ ਸਮਰਥਨ ਕਰਦੀ ਨਜ਼ਰ ਆ ਰਹੀ ਹੈ। ਦਰਅਸਲ, ਹਾਲ ਹੀ 'ਚ ਮੋਦੀ ਸਰਕਾਰ ਨੇ 'ਅਗਨੀਪਥ ਯੋਜਨਾ' ਦਾ ਐਲਾਨ ਕੀਤਾ ਹੈ। ਇਸ ਬਾਰੇ ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ।

ਕੰਗਨਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਲਿਖਿਆ, 'ਇਸਰਾਈਲ ਵਰਗੇ ਕਈ ਦੇਸ਼ਾਂ ਨੇ ਨੌਜਵਾਨਾਂ ਲਈ ਫੌਜ ਦੀ ਸਿਖਲਾਈ ਲਾਜ਼ਮੀ ਕਰ ਦਿੱਤੀ ਹੈ। ਉੱਥੇ ਹਰ ਕੋਈ ਫੌਜੀ ਅਨੁਸ਼ਾਸਨ ਤੇ ਰਾਸ਼ਟਰਵਾਦ ਵਰਗੀਆਂ ਕਦਰਾਂ-ਕੀਮਤਾਂ ਨੂੰ ਸਿੱਖਣ ਲਈ ਕੁਝ ਸਾਲ ਸਮਰਪਿਤ ਕਰਦਾ ਹੈ।

ਇਸ ਤੋਂ ਇਲਾਵਾ ਕੰਗਨਾ ਨੇ 'ਅਗਨੀਪਥ ਯੋਜਨਾ' ਦੀ ਤੁਲਨਾ ਪੁਰਾਣੇ ਸਮੇਂ ਦੇ ਗੁਰੂਕੁਲ ਨਾਲ ਕੀਤੀ ਹੈ। ਕੰਗਨਾ ਨੇ ਲਿਖਿਆ, 'ਪੁਰਾਣੇ ਸਮੇਂ 'ਚ ਹਰ ਕੋਈ ਗੁਰੂਕੁਲ ਜਾਂਦਾ ਸੀ। ਇਹ ਇਸ ਤਰ੍ਹਾਂ ਹੈ ਜਿਵੇਂ ਉਨ੍ਹਾਂ ਨੂੰ ਅਜਿਹਾ ਕਰਨ ਲਈ ਪੈਸੇ ਮਿਲ ਰਹੇ ਹਨ। ਇਸ ਸਕੀਮ ਲਈ ਸਰਕਾਰ ਦੀ ਤਾਰੀਫ਼ ਕੀਤੀ।