ਕਨ੍ਹਈਆ ਲਾਲ ਕਤਲ ਮਾਮਲਾ : 3 ਦੋਸ਼ੀਆਂ ਨੂੰ ਭੇਜਿਆ ਗਿਆ ਨਿਆਂਇਕ ਹਿਰਾਸਤ ‘ਚ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜੈਪੁਰ ਦੀ ਕੌਮੀ ਜਾਂਚ ਏਜੰਸੀ ਨੂੰ ਅਦਾਲਤ ਨੇ ਉਦੈਪੁਰ ਦੇ ਕਨ੍ਹਈਆ ਲਾਲ ਕਤਲ ਮਾਮਲੇ 'ਚ 3 ਦੋਸ਼ੀਆਂ ਨੂੰ ਨਿਆਂਇਕ ਹਿਰਾਸਤ 'ਚ ਭੇਜਿਆ ਗਿਆ ਹੈ। NIA ਦੀ ਟੀਮ ਨੇ ਕਤਲਕਾਂਡ ਦੇ ਦੋਸ਼ੀ ਰਿਆਜ਼ ਅਖਤਾਰੀ, ਗੋਸ ਮੁਹੰਮਦ ਤੇ ਫਰਹਾਦ ਮੁਹੰਮਦ ਨੂੰ ਸਖ਼ਤ ਸੁਰੱਖਿਆ 'ਚ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।

ਸਰਕਾਰੀ ਵਕੀਲ ਟੀ . ਪੀ ਸ਼ਰਮਾ ਨੇ ਕਿਹਾ ਕਿ ਅਦਾਲਤ ਨੇ ਤਿੰਨਾਂ ਨੂੰ 1 ਅਗਸਤ ਤਕ ਨਿਆਂਇਕ ਹਿਰਾਸਤ 'ਚ ਭੇਜਣ ਦਾ ਆਦੇਸ਼ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਤਿੰਨਾਂ ਨੂੰ ਅਜਮੇਰ ਦੀ ਉੱਚ ਸੁਰੱਖਿਆ ਵਾਲੀ ਜੇਲ 'ਚ ਭੇਜਿਆ ਗਿਆ ਹੈ।

ਜਿਕਰਯੋਗ ਹੈ ਕਿ ਉਦੈਪੁਰ 'ਚ 28 ਜੂਨ ਨੂੰ ਇਕ ਦਰਜ਼ੀ ਕਨ੍ਹਈਆ ਲਾਲ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ। ਇਸ ਮਾਮਲੇ 'ਚ ਪੁਲਿਸ ਨੇ 7 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ ਜਿਨ੍ਹਾਂ ਨੂੰ ਨਿਆਂਇਕ ਹਿਰਾਸਤ 'ਚ ਭੇਜਿਆ ਗਿਆ ਹੈ।