ਸਿੱਧੂ ਮੂਸੇਵਾਲਾ ਦੇ ਸਸਕਾਰ ਤੋਂ ਪਹਿਲਾਂ ਕਰਨ ਔਜਲਾ ਨੇ ਸਾਂਝੀ ਕੀਤੀ ਭਾਵੁਕ ਪੋਸਟ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਮਗਰੋਂ ਪੰਜਾਬੀ ਮਿਊਜ਼ਿਕ ਇੰਡਸਟਰੀ ’ਚ ਸੋਗ ਦੀ ਲਹਿਰ ਹੈ। ਕਰਨ ਔਜਲਾ ਨੇ ਸਿੱਧੂ ਦੇ ਕਤਲ ਤੋਂ ਬਾਅਦ ਇਕ ਪੋਸਟ ਸਾਂਝੀ ਕੀਤੀ ਸੀ, ਜਿਸ ’ਚ ਉਸ ਨੇ ਲਿਖਿਆ ਸੀ, ‘‘ਉਹ ਵਾਹਿਗੁਰੂ, ਮਾਪਿਆਂ ਨੂੰ ਬਲ ਬਖ਼ਸ਼ੀ।’’

ਸਿੱਧੂ ਦੇ ਸਸਕਾਰ ਤੋਂ ਪਹਿਲਾਂ ਕਰਨ ਔਜਲਾ ਨੇ ਇਕ ਹੋਰ ਭਾਵੁਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ’ਚ ਕਰਨ ਨੇ ਲਿਖਿਆ, ‘‘ਕੁਝ ਵੀ ਕਰਨ ਨੂੰ ਜਾਂ ਕਹਿਣ ਨੂੰ ਦਿਲ ਨਹੀਂ ਕਰ ਰਿਹਾ। ਪਤਾ ਨਹੀਂ ਕਦੇ ਕਰਾਂਗਾ ਵੀ ਜਾਂ ਨਹੀਂ। ਮਾਂ-ਪਿਓ ਦੀ ਬਹੁਤ ਯਾਦ ਆ ਰਹੀ ਹੈ। ਸੱਚ ਦੱਸਾਂ ਤਾਂ ਸਭ ਕੁਝ ਛੱਡ ਕੇ ਬੈਠ ਜਾਣ ਦਾ ਦਿਲ ਕਰ ਰਿਹਾ ਬਸ।’’

ਸਿੱਧੂ ਮੂਸੇ ਵਾਲਾ ਦੇ ਸਸਕਾਰ ਤੋਂ ਪਹਿਲਾਂ ਕਰਨ ਔਜਲਾ ਨੇ ਸਾਂਝੀ ਕੀਤੀ ਭਾਵੁਕ ਪੋਸਟ,  ਕਿਹਾ- 'ਸਭ ਕੁਝ ਛੱਡ ਕੇ...'

ਕਰਨ ਨੇ ਲਿਖਿਆ, ‘‘ਮਾਂ-ਪਿਓ ਤੋਂ ਪੁੱਤ ਜਾਂ ਪੁੱਤ ਤੋਂ ਮਾਂ-ਪਿਓ ਦੇ ਵਿਛੋੜੇ ਨੂੰ ਮੈਂ ਬਹੁਤ ਨੇੜੇ ਤੋਂ ਮਹਿਸੂਸ ਕੀਤਾ ਤੇ ਇਸ ਦੁੱਖ ਨੂੰ ਮੈਂ ਬਿਆਨ ਨਹੀਂ ਕਰ ਸਕਦਾ।