ਪੰਜਾਬ ਦਾ ਸਿਆਸਤ ਭਖਾਉਣ ਦੀ ਤਿਆਰੀ ‘ਚ ਕੇਜਰੀਵਾਲ, ਬਾਦਲਾਂ ਦੇ ਪਿੰਡ ਲੰਬੀ ‘ਚ ਕਰਨਗੇ ਰੈਲੀ

by jaskamal

ਨਿਊਜ਼ ਡੈਸਕ (ਜਸਕਮਲ) : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 15 ਤੇ 16 ਦਸੰਬਰ ਨੂੰ ਪੰਜਾਬ ਦੌਰੇ 'ਤੇ ਆਉਣਗੇ। ਉਹ 15 ਨੂੰ ਜਲੰਧਰ 'ਚ ਤਿਰੰਗਾ ਯਾਤਰਾ ਕਰਨਗੇ। ਇਸ ਮਗਰੋਂ 16 ਨੂੰ ਬਾਦਲਾਂ ਦੇ ਗੜ੍ਹ ਕਹੇ ਜਾਣ ਪਿੰਡ ਲੰਬੀ ਵਿਖੇ ਜਨ ਸਭਾ ਨੂੰ ਸੰਬੋਧਨ ਕਰਨਗੇ।

ਦੱਸਣਯੋਗ ਹੈ ਕਿ ਕੇਜਰੀਵਾਲ ਪੰਜਾਬ ਚੋਣਾਂ 2022 ਨੂੰ ਲੈ ਕੇ ਆਪਣੀ ਪਹਿਲੀ ਜਨਤਕ ਰੈਲੀ ਕਰਨਗੇ ਕਿਉਂਕਿ ਕਿਸਾਨਾਂ ਨੇ ਸਿਆਸੀ ਪਾਰਟੀਆਂ ਨੂੰ ਅੰਦੋਲਨ ਖਤਮ ਹੋਣ ਤਕ ਸਿਆਸੀ ਰੈਲੀਆਂ ਕਰਨ ਤੋਂ ਰੋਕਿਆ ਹੋਇਆ ਸੀ। 'ਆਪ' ਨੇ ਆਪਣੇ ਸ਼ਕਤੀ ਪ੍ਰਦਰਸ਼ਨ ਲਈ ਬਾਦਲਾਂ ਦੇ ਗੜ੍ਹ ਲੰਬੀ ਨੂੰ ਹੀ ਚੁਣਿਆ ਹੈ ਜਿੱਥੇ ਕੇਜਰੀਵਾਲ ਆਪਣੀ ਪਹਿਲੀ ਜਨ ਸਭਾ ਨੂੰ ਸੰਬੋਧਨ ਕਰਨਗੇ।

ਕੇਜਰੀਵਾਲ ਨੇ ਸੋਮਵਾਰ ਨੂੰ ਹੀ ਦਾਅਵਾ ਕੀਤਾ ਹੈ ਕਿ ਪੰਜਾਬ 'ਚ ਕੁਝ ਮਹੀਨਿਆਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਹੈ। ਇਸ ਲਈ ਦੂਜੀਆਂ ਪਾਰਟੀਆਂ ਦੇ ਕਈ ਨੇਤਾ ਆਮ ਆਦਮੀ ਪਾਰਟੀ ਨੇ ਸ਼ਾਮਲ ਹੋਣ ਲਈ ਆ ਰਹੇ ਹਨ ਪਰ ਅਸੀਂ ਕਿਸੇ ਵੀ ਹਾਲਤ 'ਚ ਭ੍ਰਿਸ਼ਟ ਤੇ ਅਪਰਾਧੀ ਨੇਤਾ ਨੂੰ ਨਹੀਂ ਲਵਾਂਗੇ।