ਜਾਣੋ ਕਿਸ਼ਮਿਸ਼ ਖਾਣ ਦੇ ਫ਼ਾਇਦੇ?

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸੁੱਕੇ ਮੇਵਿਆਂ ਵਿਚ ਕਿਸ਼ਮਿਸ਼ ਕਾਫ਼ੀ ਫ਼ਾਇਦੇਮੰਦ ਅਤੇ ਊਰਜਾ ਨਾਲ ਭਰਪੂਰ ਘੱਟ ਚਰਬੀ ਵਾਲਾ ਭੋਜਨ ਹੈ। ਕਿਸ਼ਮਿਸ਼ ਦੇ ਪਾਣੀ ਵਿਚ ਭਰਪੂਰ ਮਾਤਰਾ 'ਚ ਵਿਟਾਮਿਨ ਅਤੇ ਖਣਿਜ ਮੌਜੂਦ ਹੁੰਦੇ ਹਨ।

ਕਿਸ਼ਮਿਸ਼ ਦੇ ਪਾਣੀ ਨੂੰ ਬਣਾਉਣ ਲਈ ਇਕ ਬਰਤਨ ਵਿਚ ਥੋੜ੍ਹਾ ਪਾਣੀ ਲੈ ਕੇ ਇਸ ਵਿਚ ਥੋੜ੍ਹੀ ਕਿਸ਼ਮਿਸ਼ ਪਾ ਕੇ ਘੱਟ ਤੋਂ ਘੱਟ 20 ਮਿੰਟ ਤਕ ਉਬਾਲੋ। ਇਸ ਤੋਂ ਬਾਅਦ ਇਸ ਪਾਣੀ ਨੂੰ ਇਕ ਗਲਾਸ ਵਿਚ ਰਾਤ ਭਰ ਲਈ ਰੱਖ ਦਿਉ ਅਤੇ ਇਸ ਨੂੰ ਸਵੇਰੇ ਪੀ ਲਉ।

ਕਿਸ਼ਮਿਸ਼ ਦੇ ਪਾਣੀ ਨੂੰ ਰੋਜ਼ ਪੀਣ ਨਾਲ ਕੋਲੇਸਟਰਾਲ ਦਾ ਪੱਧਰ ਠੀਕ ਰਹਿੰਦਾ ਹੈ ਜੋ ਕਿ ਜ਼ਿਆਦਾਤਰ ਲੋਕਾਂ ਨੂੰ ਅਨਿਯਮਿਤ ਰੂਪ ਵਿਚ ਭੋਜਨ ਕਰਨ ਕਰ ਕੇ ਹੋ ਜਾਂਦਾ ਹੈ। ਇਹ ਸਰੀਰ ਦੇ ਟਰਾਈਗਲਿਸੇਰੀਏਟਸ ਦੇ ਪੱਧਰ ਨੂੰ ਵੀ ਘੱਟ ਕਰਨ ਵਿਚ ਮਦਦ ਵੀ ਕਰਦਾ ਹੈ।

ਰੋਜ਼ਾਨਾ ਕਿਸ਼ਮਿਸ਼ ਖਾਣ ਨਾਲ ਤੁਹਾਡੀ ਪਾਚਨ ਸ਼ਕਤੀ ਤੰਦਰੁਸਤ ਰਹੇਗੀ। ਤੁਸੀਂ ਹਮੇਸ਼ਾ ਤੰਦਰੁਸਤ ਰਹੋਗੇ। ਜੇਕਰ ਤੁਹਾਨੂੰ ਕਬਜ਼, ਐਸੀਡਿਟੀ ਅਤੇ ਥਕਾਨ ਦੀ ਸਮੱਸਿਆ ਹੈ ਤਾਂ ਇਹ ਕਾਫ਼ੀ ਫ਼ਾਇਦੇਮੰਦ ਸਾਬਤ ਹੋ ਸਕਦੀ ਹੈ।