ਕੁੰਵਰ ਵਿਜੇ ਪ੍ਰਤਾਪ ਨੇ ਬਾਦਲ ਪਰਿਵਾਰ ਅਤੇ ਕੈਪਟਨ ਸਰਕਾਰ ਦਾ ਚਿਹਰਾ ਕੀਤਾ ਨੰਗਾ :ਜੀਦਾ

by vikramsehajpal

ਮਾਨਸਾ (ਐਨ ਆਰ ਆਈ ਮੀਡਿਆ) : ਆਮ ਆਦਮੀ ਪਾਰਟੀ ਦੇ ਜਿਲਾ ਪ੍ਧਾਨ ਨਵਦੀਪ ਸਿੰਘ ਜੀਦਾ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੁੰਵਰ ਵਿਜੇ ਪ੍ਤਾਪ ਜੋ ਕਿ ਜਾਂਚ ਕਮਿਸ਼ਨ ਦੇ ਮੁਖੀੇ ਸਨ ਨੇ ਖੁਲਾਸੇ ਕੀਤੇ ਹਨ ਕਿ ਬਹਿਬਲਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਕਿਸ ਤਰ੍ਹਾਂ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਮੁੱਖ ਗਵਾਹਾਂ ਨੂੰ ਕਿਸ ਤਰ੍ਹਾਂ ਡਰਾ ਧਮਕਾ ਕੇ ਜਾਂਚ ਕਮਿਸ਼ਨ ਸਾਹਮਣੇ ਪੇਸ਼ ਹੋਣ ਤੋਂ ਰੋਕਿਆ ਗਿਆ ਕਿਉਂਕਿ ਜੇਕਰ ਮੁੱਖ ਗਵਾਹ ਪੇਸ ਹੋ ਕੇ ਸਾਰੀ ਸਚਾਈ ਦੱਸਦੇ ਸਨ ਤਾਂ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦਾ ਨਾਮ ਸਿੱਧੇ ਰੂਪ ਵਿੱਚ ਇਸ ਘਟਨਾ ਨਾਲ ਜੁੜਦਾ ਸੀ ਉਸ ਤੋਂ ਬਾਅਦ ਕੈਪਟਨ ਸਰਕਾਰ ਨੇ ਮੁੱਖ ਗਵਾਹਾਂ ਨੂੰ ਸੁਰੱਖਿਆ ਨਾ ਦੇ ਕੇ ਅਤੇ ਬਾਰ ਬਾਰ ਜਾਂਚ ਕਮਿਸ਼ਨ ਬਣਾ ਕੇ ਬਾਦਲ ਪਰਿਵਾਰ ਨੂੰ ਬਚਾਇਆ ਉਹਨਾਂ ਨੇ ਖੁਲਾਸਾ ਕੀਤਾ ਕਿ ਕਿਸ ਤਰ੍ਹਾਂ ਐਡਵੋਕੇਟ ਜਨਰਲ ਅਤੁੱਲ ਨੰਦਾ ਨੂੰ ਕੇਸ ਦੀ ਪੈਰਵਾਈ ਕਰਨ ਤੋਂ ਰੋਕਿਆ ਗਿਆ ਅਤੇ ਬਾਕੀ ਸਰਕਾਰੀ ਵਕੀਲਾਂ ਨੂੰ ਤਾਜ ਹੋਟਲ ਵਿਚ ਬਠਾ ਕੇ ਵਾਪਸ ਮੋੜਿਆ ਗਿਆ ਕਿਸ ਤਰ੍ਹਾਂ ਕੇਸ਼ ਦੀ ਪੈਰਵਾਈ ਨੂੰ ਸਹੀ ਤਰੀਕੇ ਨਾਲ ਕਰਨ ਤੋਂ ਰੋਕਿਆ ਗਿਆ ਅਤੇ ਬਾਰ ਬਾਰ ਜਾਂਚ ਕਮਿਸ਼ਨ ਬਣਾ ਕੇ ਬਾਦਲ ਪਰਿਵਾਰ ਨੂੰ ਬਚਾਇਆ ਗਿਆ ਕੁੰਵਰ ਵਿਜੇ ਪ੍ਰਤਾਪ ਦੁਆਰਾ ਕੁਝ ਹੋਰ ਵੀ ਅਹਿਮ ਖੁਲਾਸੇ ਕੀਤੇ ਗਏ ਕਿ ਬਾਦਲ ਪਰਿਵਾਰ ਅਤੇ ਕੈਪਟਨ ਸਰਕਾਰ ਦੀ ਮਿਲੀਭੁਗਤ ਕਰਕੇ ਹੀ ਨਾ ਤਾਂ ਕੋਈ ਜਾਂਚ ਕਮਿਸ਼ਨ ਕਿਸੇ ਸਿੱਟੇ ਤੇ ਪਹੁੰਚ ਸਕਿਆ ਅਤੇ ਨਾ ਹੀ ਨਿਆਪਾਲਿਕਾ ਕੋਈ ਸਹੀ ਫੈਸਲਾ ਲੈ ਸਕੀ ਜੀਦਾ ਨੇ ਕਿਹਾ ਕਿ ਕੁੰਵਰ ਵਿਜੈ ਪ੍ਤਾਪ ਦੇ ਕੀਤੇ ਖੁਲਾਸਿਆਂ ਤੋਂ ਇਹ ਗੱਲ ਜੱਗ ਜਾਹਰ ਹੋ ਚੁੱਕੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਪਿਛੇ ਅਤੇ ਬਹਿਬਲ ਕਲਾ ਗੋਲੀ ਕਾਂਡ ਵਿੱਚ ਬਾਦਲ ਪਰਿਵਾਰ ਦੀ ਭੁਮੀਕਾ ਸਿੱਧੀ ਹੈ ਅਤੇ ਕੈਪਟਨ ਸਰਕਾਰ ਦੁਆਰਾ ਉਹਨਾਂ ਨੂੰ ਬਚਾਇਆ ਜਾਣਾ ਇਹ ਸਾਬਿਤ ਕਰਦਾ ਹੈ ਕਿ ਕੈਪਟਨ ਤੇ ਬਾਦਲ ਪਰਿਵਾਰ ਮਿਲੇ ਹੋਏ ਹਨ