ਜ਼ਮੀਨ ਖਿੱਸਕਣ ਨਾਲ 24 ਲੋਕਾਂ ਦੀ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਣੀਪੁਰ 'ਚ ਜ਼ਮੀਨ ਖਿੱਸਕਣ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 24 ਹੋ ਗਈ, ਜਦੋਂ ਕਿ 38 ਹਾਲੇ ਵੀ ਲਾਪਤਾ ਹੈ। ਅਧਿਕਾਰੀਆਂ ਅਨੁਸਾਰ ਤਲਾਸ਼ ਤੇ ਬਚਾਅ ਮੁਹਿੰਮ ਤੇਜ਼ ਕਰਨ ਲਈ ਟੁਪੁਲ 'ਚ ਹਾਦਸੇ ਵਾਲੀ ਜਗ੍ਹਾ ਬਚਾਅ ਕਰਮੀਆਂ ਦੇ ਹੋਰ ਦਲਾਂ ਨੂੰ ਤਾਇਨਾਤ ਕੀਤਾ ਗਿਆ ਹੈ।

ਹੁਣ ਤੱਕ ਪ੍ਰਾਦੇਕਿ ਸੈਨਾ ਦੇ 13 ਜਵਾਨਾਂ ਅਤੇ 5 ਨਾਗਰਿਕਾਂ ਨੂੰ ਸੁਰੱਖਿਅਤ ਬਚਾਅ ਲਿਆ ਗਿਆ ਹੈ। ਪ੍ਰਾਦੇਸ਼ਿਕ ਸੈਨਾ ਦੇ 18 ਜਵਾਨਾਂ ਤੇ 6 ਨਾਗਰਿਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਬੁਲਾਰੇ ਨੇ ਕਿਹਾ,''ਲਾਪਤਾ ਹੋਏ ਪ੍ਰਾਦੇਸ਼ਿਕ ਸੈਨਾ ਦੇ 12 ਜਵਾਨਾਂ ਅਤੇ 26 ਨਾਗਰਿਕਾਂ ਦੀ ਭਾਲ ਕੀਤੀ ਜਾ ਰਹੀ ਹੈ।