ਕੋਰਟ ‘ਚ ਸੁਣਵਾਈ ਦੌਰਾਨ ਲੈਪਟਾਪ ‘ਚ ਧਮਾਕਾ; ਮਚੀ ਹਫੜਾ-ਦਫੜੀ, ਮੌਕੇ ‘ਤੇ ਪਹੁੰਚੇ ਸੀਨੀਅਰ ਪੁਲਿਸ ਅਧਿਕਾਰੀ

by jaskamal

ਨਿਊਜ਼ ਡੈਸਕ (ਜਸਕਮਲ) : ਰੋਹਿਣੀ ਕੋਰਟ ਰੂਮ ਨੰਬਰ 102 'ਚ ਵੀਰਵਾਰ ਸਵੇਰੇ ਬੈਗ 'ਚ ਰੱਖੇ ਲੈਪਟਾਪ 'ਚ ਧਮਾਕਾ ਹੋ ਗਿਆ। ਘਟਨਾ ਦੇ ਸਮੇਂ ਮੈਟਰੋਪੋਲੀਟਨ ਮੈਜਿਸਟਰੇਟ ਪ੍ਰੀਤੂ ਰਾਜ ਦੀ ਅਦਾਲਤ 'ਚ ਇੱਕ ਕੇਸ ਦੀ ਸੁਣਵਾਈ ਚੱਲ ਰਹੀ ਸੀ। ਅਜਿਹੇ 'ਚ ਕਈ ਲੋਕ ਅਦਾਲਤ 'ਚ ਮੌਜੂਦ ਸਨ। ਸੂਚਨਾ ਤੋਂ ਬਾਅਦ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਤੇ ਤੁਰੰਤ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚ ਗਈਆਂ। ਜਾਂਚ ਦੌਰਾਨ ਪਤਾ ਲੱਗਾ ਕਿ ਬੈਗ 'ਚ ਰੱਖੇ ਲੈਪਟਾਪ 'ਚ ਅਚਾਨਕ ਧਮਾਕਾ ਹੋ ਗਿਆ।

ਫਾਇਰ ਵਿਭਾਗ ਮੁਤਾਬਕ ਸਵੇਰੇ 10.40 ਵਜੇ ਕੋਰਟ ਰੂਮ ਨੰਬਰ 102 'ਚ ਧਮਾਕਾ ਹੋਣ ਦੀ ਸੂਚਨਾ ਮਿਲੀ। ਇਹ ਮਾਮੂਲੀ ਧਮਾਕਾ ਸੀ ਅਤੇ ਬਚਾਅ ਕਾਰਜ ਸਵੇਰੇ 11.10 ਵਜੇ ਪੂਰਾ ਹੋ ਗਿਆ। ਹਾਲਾਂਕਿ ਕੋਰਟ ਰੂਮ ਨੂੰ ਸੀਲ ਕਰਨ ਤੋਂ ਬਾਅਦ ਪੁਲਸ ਦੇ ਉੱਚ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ।