ਅੰਮ੍ਰਿਤਸਰ ‘ਚ ਵੱਡੀ ਮਾਤਰਾ ‘ਚ ਵਿਸਫੋਟਕ ਪਦਾਰਥ ਬਰਾਮਦ, ਚੋਣਾਂ ਤੋਂ ਪਹਿਲਾਂ ਪੰਜਾਬ ‘ਚ ਫਿਰ ਤੋਂ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼

ਅੰਮ੍ਰਿਤਸਰ ‘ਚ ਵੱਡੀ ਮਾਤਰਾ ‘ਚ ਵਿਸਫੋਟਕ ਪਦਾਰਥ ਬਰਾਮਦ, ਚੋਣਾਂ ਤੋਂ ਪਹਿਲਾਂ ਪੰਜਾਬ ‘ਚ ਫਿਰ ਤੋਂ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼


ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ‘ਚ ਇਕ ਵਾਰ ਫਿਰ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮਯਾਬ ਕੀਤਾ ਹੈ। ਪੁਲਿਸ ਨੂੰ ਵੱਡੀ ਕਾਮਯਾਬੀ ਤਹਿਤ ਅੰਮ੍ਰਿਤਸਰ ‘ਚ 4-5 ਕਿਲੋ ਵਿਸਫੋਟਕ ਪਦਾਰਥ ਮਿਲਿਆ ਹੈ। ਜਾਣਕਾਰੀ ਮੁਤਾਬਿਕ ਧਨੋਆ ਕਲਾਂ ‘ਚ ਇੰਨੀ ਵੱਡੀ ਮਾਤਰਾ ‘ਚ ਧਮਾਕਾਖੇਜ਼ ਸਮੱਗਰੀ ਬਰਾਮਦ ਹੋਈ ਹੈ।

ਫਿਲਹਾਲ ਸਪੈਸ਼ਲ ਟਾਸਕ ਫੋਰਸ ਨੇ ਇਲਾਕੇ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ। ਹਾਲ ਹੀ ਵਿੱਚ ਗੁਰਦਾਸਪੁਰ ਵਿੱਚ ਵੀ ਆਰਡੀਐਕਸ ਬਰਾਮਦ ਹੋਇਆ ਸੀ। ਪਿਛਲੇ ਸਾਲ ਦਸੰਬਰ ‘ਚ ਲੁਧਿਆਣਾ ਸਥਿਤ ਕੋਰਟ ਕੰਪਲੈਕਸ‘ਚ ਧਮਾਕਾ ਹੋਇਆ ਸੀ। ਪੰਜਾਬ ਵਿੱਚ ਅਗਲੇ ਮਹੀਨੇ ਵਿਧਾਨ ਸਭਾ ਚੋਣਾਂ 2022 ਲਈ ਵੋਟਾਂ ਪੈਣੀਆਂ ਹਨ।

ਫਿਲਹਾਲ ਤਲਾਸ਼ੀ ਮੁਹਿੰਮ ਜਾਰੀ ਹੈ ਅਤੇ ਮੌਕੇ ‘ਤੇ ਭਾਰੀ ਸੁਰੱਖਿਆ ਬਲ ਤਾਇਨਾਤ ਹੈ। ਪੁਲਿਸ ਵੱਲੋਂ ਕਥਿਤ ਦੋਸ਼ੀਆਂ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਹਾਲ ਹੀ ਦੇ ਸਮੇਂ ਵਿਚ ਪੰਜਾਬ ਵਿਚ ਕਈ ਵਾਰ ਵਿਸਫੋਟਕ ਬਰਾਮਦ ਹੋਣ ਦੀਆਂ ਖਬਰਾਂ ਆਈਆਂ ਹਨ।