ਲਾਰੈਂਸ ਬਿਸ਼ਨੋਈ ਨੂੰ ਜ਼ਿਲ੍ਹਾ CIA ਸਟਾਫ ਮੁਹਾਲੀ ਦੇ ਕੈਂਪਸ ਆਫਿਸ ’ਚ ਰੱਖਿਆ

by jaskamal


ਨਿਊਜ਼ ਡੈਸਕ: ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਸੁਰੱਖਿਆ ਦੇ ਮੱਦੇਨਜ਼ਰ ਜ਼ਿਲ੍ਹਾ ਸੀਆਈਏ ਸਟਾਫ ਮੁਹਾਲੀ ਦੇ ਕੈਂਪਸ ਆਫਿਸ ਖਰੜ 'ਚ ਰੱਖਿਆ ਗਿਆ ਹੈ। ਇਸ ਦਾ ਇੱਕ ਕਾਰਨ ਵੀ ਮੰਨਿਆਂ ਜਾ ਰਿਹਾ ਹੈ ਸੀਆਈਏ ਦਾ ਇਹ ਕੈਂਪਸ ਦਫਤਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੇ ਮੁਹਾਲੀ ਦੀ ਜੂਹ ਵਿੱਚ ਹੈ। ਚੰਡੀਗੜ੍ਹ ਤੇ ਮੁਹਾਲੀ 'ਚ ਪੰਜਾਬ ਪੁਲੀਸ ਦੇ ਮੁੱਖ ਦਫਤਰ ਸਮੇਤ ਖੁਫੀਆ ਵਿੰਗ, ਐੱਸਟੀਐੱਫ, ਸਪੈਸ਼ਲ ਅਪਰੇਸ਼ਨ ਸੈੱਲ, ਓਕੋ ਸਮੇਤ ਐਂਟੀ ਗੈਂਗਸਟਰ ਸੈੱਲ ਸਥਾਪਤ ਹਨ। ਇਥੇ ਡੀਜੀਪੀ, ਏਡੀਜੀਪੀ, ਆਈਜੀ, ਡੀਆਈਜੀ ਸਮੇਤ ਹੋਰ ਉੱਚ ਅਧਿਕਾਰੀ ਬੈਠਦੇ ਹਨ, ਜੋ ਸਮੇਂ-ਸਮੇਂ 'ਤੇ ਗ੍ਰਿਫਤਾਰ ਅਪਰਾਧੀਆਂ ਤੋਂ ਪੁੱਛ ਪੜਤਾਲ ਕਰ ਸਕਦੇ ਹਨ ਜਾਂ ਆਪਣੀ ਬਾਜ਼ ਅੱਖ ਰੱਖ ਸਕਦੇ ਹਨ। ਮਾਨਸਾ ਜਾ ਕੇ ਪੁੱਛ-ਪੜਤਾਲ ਕਰਨ ਜਾਣਾ ਏਨਾ ਸੌਖਾ ਨਹੀਂ ਹੈ। ਇਸ ਦੌਰਾਨ ਪੁਲੀਸ ਹੁਣ ਪਵਨ ਬਿਸ਼ਨੋਈ, ਮੋਨੂੰ ਡਾਗਰ, ਨਸੀਬ, ਮਨਪ੍ਰੀਤ ਸਿੰਘ ਉਰਫ ਮੰਨਾ, ਗੈਂਗਸਟਰ ਭਾਊ ਨੂੰ ਵੀ ਪੁੱਛ ਪੜਤਾਲ ਲਈ ਲਿਆਂਦਾ ਜਾਵੇਗਾ। ਲਾਰੈਂਸ ਬਿਸ਼ਨੋਈ ਨਾਲ ਬਿਠਾ ਕੇ ਕਰਾਸ ਪੁੱਛ ਪੜਤਾਲ ਕੀਤੀ ਜਾਵੇਗੀ।