ਸਿਮਰਜੀਤ ਸਿੰਘ ਮਾਨ ਦੇ ਭਗਤ ਸਿੰਘ ਨੂੰ ‘ਅੱਤਵਾਦੀ’ ਬੋਲਣ ‘ਤੇ ਆਗੂਆਂ ਨੇ ਦਿੱਤੀ ਚੇਤਾਵਨੀ, ਕਿਹਾ …

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ) : ਭਗਤ ਸਿੰਘ ਨੂੰ ਅੱਤਵਾਦੀ ਬੋਲਣ ਤੇ ਸਿਆਸਤ ਗਰਮਾ ਰਹੀ ਹੈ। ਇਸ ਬਿਆਨ ਤੋਂ ਬਾਅਦ ਸੰਸਦ ਮੈਬਰ ਸਿਮਰਜੀਤ ਸਿੰਘ ਮਾਨ ਪੰਜਾਬ ਦੀ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਤੇ ਆ ਗਏ ਹਨ। ਪੰਜਾਬ ਦੇ ਮੰਤਰੀ ਗੁਰਮੀਤ ਸਿੰਘ ਮੀਤ ਨੇ ਕਿਹਾ ਕਿ ਆਪ ਸਰਕਾਰ ਮਾਨ ਦੇ ਖਿਲਾਫ ਕਾਨੂੰਨੀ ਕਾਰਵਾਈ ਕਰ ਸਕਦੀ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੰਸਦ ਨੇ ਪੂਰੀ ਦੁਨੀਆਂ ਭਰ 'ਚ ਸਿੱਖਾਂ ਦੀ ਸ਼ਵਿ ਨੂੰ ਖ਼ਰਾਬ ਕੀਤਾ ਹੈ। ਉੱਥੇ ਹੀ ਹਰਸਿਮਰਤ ਸਿੰਘ ਬਾਦਲ ਨੇ ਕਿਹਾ ਕਿ ਸਿਮਰਜੀਤ ਸਿੰਘ ਮਾਨ ਭਗਤ ਸਿੰਘ ਦੀ ਕੁਬਰਾਨੀ ਦਾ ਅਪਮਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਟਿੱਪਣੀ ਵਤੇ ਸਿਮਤਜੀਤ ਸਿੰਘ ਨੂੰ ਮੁਆਫੀ ਮੰਗਣੀ ਚਾਹੀਦੀ ਹੈ।

ਜਿਕਰਯੋਗ ਹੈ ਕਿ ਸਿਮਰਜੀਤ ਸਿੰਘ ਮਾਨ ਨੇ ਕਿਹਾ ਸੀ ਕਿ 'ਸੱਮਝਣ ਦੀ ਕੋਸ਼ਿਸ਼ ਕਰੋ' ਸਰਦਾਰ ਭਗਤ ਸਿੰਘ ਨੇ ਇਕ ਨੌਜਵਾਨ ਅੰਗਰੇਜ਼ ਅਧਿਕਾਰੀ ਨੂੰ ਮਾਰੀਆਂ ਸੀ,ਉਸ ਨੇ ਇਕ ਅੰਮ੍ਰਿਤਧਾਰੀ ਸਿੱਖ ਕਾਂਸਟੇਬਲ ਚੰਨਨ ਸਿੰਘ ਨੂੰ ਮਾਰ ਦਿੱਤਾ ਸੀ ਤੇ ਉਸ ਨੇ ਨੈਸ਼ਨਲ ਅਸੈਂਬਲੀ 'ਚ ਬੰਬ ਵੀ ਸੁੱਟਿਆ ਸੀ ਤੁਸੀ ਦਸੋ ਕਿ ਭਗਤ ਸਿੰਘ 'ਅੱਤਵਾਦੀ' ਸੀ ਜਾਂ ਨਹੀਂ ।