ਨਵੀਂ ਦਿੱਲੀ (ਰਾਘਵ) : ਇੰਗਲੈਂਡ ਦੇ ਤੂਫਾਨੀ ਬੱਲੇਬਾਜ਼ ਅਤੇ ਸਪਿਨ ਮਾਸਟਰ ਲਿਆਮ ਲਿਵਿੰਗਸਟਨ ਨੇ ਤਾਜ਼ਾ ਆਈਸੀਸੀ ਆਲਰਾਊਂਡਰਾਂ ਦੀ ਰੈਂਕਿੰਗ 'ਚ ਵੱਡਾ ਫਾਇਦਾ ਕੀਤਾ ਹੈ। ਲਿਵਿੰਗਸਟਨ ਨੇ ਆਸਟਰੇਲੀਆ ਦੇ ਮਾਰਕਸ ਸਟੋਇਨਿਸ ਦੇ ਸ਼ਾਸਨ ਦਾ ਅੰਤ ਕੀਤਾ ਹੈ ਅਤੇ ਸੱਤ ਸਥਾਨਾਂ ਦੀ ਛਾਲ ਮਾਰ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਯਾਨੀ ਲਿਵਿੰਗਸਟਨ ਹੁਣ ਨੰਬਰ-1 ਟੀ-20 ਆਲਰਾਊਂਡਰ ਬਣ ਗਿਆ ਹੈ। ਲਿਵਿੰਗਸਟਨ ਦੇ 253 ਰੇਟਿੰਗ ਅੰਕ ਹਨ ਜਦਕਿ ਦੂਜੇ ਸਥਾਨ 'ਤੇ ਪਹੁੰਚੇ ਸਟੋਇਨਿਸ ਦੇ 211 ਅੰਕ ਹਨ। ਜ਼ਿੰਬਾਬਵੇ ਦੇ ਸਿਕੰਦਰ ਰਜ਼ਾ ਤੀਜੇ ਸਥਾਨ 'ਤੇ ਪਹੁੰਚ ਗਏ ਹਨ। ਰਜ਼ਾ ਦੇ 208 ਅੰਕ ਹਨ। ਰਜ਼ਾ ਅਤੇ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਵਿਚਾਲੇ ਦੋ ਅੰਕਾਂ ਦਾ ਫਰਕ ਹੈ। ਸ਼ਾਕਿਬ 206 ਅੰਕਾਂ ਨਾਲ ਟੀ-20 'ਚ ਦੁਨੀਆ ਦੇ ਚੌਥੇ ਆਲਰਾਊਂਡਰ ਹਨ।
ਲਿਵਿੰਗਸਟਨ ਨੇ ਹਾਲ ਹੀ 'ਚ ਆਸਟ੍ਰੇਲੀਆ ਖਿਲਾਫ ਘਰੇਲੂ ਮੈਦਾਨ 'ਤੇ ਖੇਡੀ ਗਈ ਟੀ-20 ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਉਸ ਨੂੰ ਇਸ ਦਾ ਫਾਇਦਾ ਹੋਇਆ। ਦੂਜੇ ਟੀ-20 ਮੈਚ ਵਿੱਚ ਇਸ ਖਿਡਾਰੀ ਨੇ 47 ਗੇਂਦਾਂ ਵਿੱਚ 87 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਉਸ ਨੇ 16 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਪਹਿਲੇ ਮੈਚ 'ਚ ਉਸ ਨੇ 22 ਦੌੜਾਂ 'ਤੇ ਤਿੰਨ ਵਿਕਟਾਂ ਲਈਆਂ ਅਤੇ 27 ਗੇਂਦਾਂ 'ਤੇ 37 ਦੌੜਾਂ ਬਣਾਈਆਂ।